ਹਰ ਜੰਗ ਜਿੱਤਣ ਵਾਲੀ ਫੌਜ ਤਿਆਰ ਕਰਾਂਗੇ : ਚੀਨੀ ਰਾਸ਼ਟਰਪਤੀ

ਬੀਜਿੰਗ, 27 ਅਕਤੂਬਰ (ਸ.ਬ.) ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ  ਫੌਜ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ| ਜਿਨਪਿੰਗ ਨੇ ਫੌਜ ਨੂੰ ਕਿਹਾ ਕਿ ਤੁਹਾਡਾ ਫੋਕਸ ਜੰਗ ਜਿੱਤਣ ਤੇ ਹੋਣਾ ਚਾਹੀਦਾ ਹੈ|
ਉਨ੍ਹਾਂ ਕਿਹਾ ਸਾਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ 2050 ਤੱਕ ਅਸੀਂ ਕਿਸੇ ਤਰ੍ਹਾਂ ਦੀ ਵਰਲਡ ਕਲਾਸ ਮਿਲਟਰੀ ਤਿਆਰ ਕਰ ਸਕੀਏ| ਬੈਠਕ ਵਿਚ ਸ਼ੀ ਖੁਦ ਮਿਲਟਰੀ ਦੀ ਡਰੈਸ ਪਹਿਨ ਕੇ ਆਏ ਸਨ| ਦੱਸਣਯੋਗ ਹੈ ਕਿ ਚੀਨ ਦੇ ਮੁੜ ਤੋਂ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੀ ਦੀ ਇਹ ਪਹਿਲੀ ਬੈਠਕ ਹੈ|
ਜਿਨਪਿੰਗ ਨੇ ਬੈਠਕ ਵਿਚ ਕਿਹਾ ਕਿ ਫੌਜ ਨੂੰ ਲਗਾਤਾਰ ਟ੍ਰੇਨਿੰਗ ਅਤੇ ਅਭਿਆਸ ਤੇ ਜ਼ੋਰ ਦੇਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਇਕ ਅਜਿਹੀ ਫੌਜ ਬਣਾਉਣੀ ਚਾਹੀਦੀ ਹੈ, ਜੋ ਕਿ ਜੰਗ ਜਿੱਤਣ ਵਿਚ ਸਮਰੱਥ ਹੋਵੇ| ਇੱਥੇ ਦੱਸ ਦੇਈਏ ਕਿ ਚੀਨ ਵਿੱਚ ਹੋਏ ਸੰਮੇਲਨ ਵਿਚ ਜਿਨਪਿੰਗ ਨੂੰ ਰਾਸ਼ਟਰਪਤੀ ਚੁਣ ਗਿਆ ਸੀ|
ਉਨ੍ਹਾਂ ਨਾਲ 7 ਲੋਕਾਂ ਦੀ ਟੀਮ ਤਿਆਰ ਕੀਤੀ ਗਈ, ਜਿਨ੍ਹਾਂ ਦੇ ਹੱਥ ਵਿਚ ਮੁੱਖ ਤੌਰ ਤੇ ਚੀਨ ਦੀ ਸੱਤਾ ਰਹੇਗੀ|

Leave a Reply

Your email address will not be published. Required fields are marked *