ਹਰ ਵਿਅਕਤੀ ਇੱਕ ਬੂਟਾ ਜਰੂਰ ਲਗਾਏ : ਰਿਸ਼ਵ ਜੈਨ

ਐਸ ਏ ਐਸ ਨਗਰ, 28 ਅਗਸਤ (ਸ.ਬ.) ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਅਗਵਾਈ ਵਿੱਚ ਅੱਜ ਕਾਂਗਰਸੀ ਆਗੂਆਂ ਵਲੋਂ ਗੁਰੂ ਨਾਨਕ ਪੋਲਟੈਕਨੀਕ ਫੇਜ 1 ਇੰਡਸਟਰੀਅਲ ਏਰੀਆ ਵਿਖੇ ਵੱਖ ਵੱਖ ਤਰ੍ਹਾਂ ਦੇ 25 ਪੌਦੇ ਲਗਾਏ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਪੌਦੇ ਲਗਾਉਣੇ ਬਹੁਤ ਜਰੂਰੀ ਹਨ ਤਾਂ ਕਿ ਵਾਤਾਵਰਨ ਸ਼ੁੱਧ ਰਹੇ| ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਘਟੋ ਘੱਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਬਲਜੀਤ ਸਿੰਘ ਗਰੇਵਾਲ ਸੀ ਮੀਤ ਪ੍ਰਧਾਨ ਮੁਹਾਲੀ, ਗੁਰਮੀਤ ਸਿੰਘ ਸਿਆਣ, ਮਨਮੋਹਨ ਸਿੰਘ, ਸਤੀਸ਼ ਸ਼ਾਰਦਾ, ਗੌਰਵ ਸ਼ਰਮਾ, ਪਰਮੋਦ ਮਿੱਤਰਾ, ਨਵਜੋਤ ਸਿੰਘ ਬਾਛਲ, ਗੁਰਦੇਵ ਸਿੰਘ ਚੌਹਾਨ, ਤਰਸੇਮ ਸਿੰਘ ਖੋਖਰ, ਗੁਰਸੇਵਕ ਸਿੰਘ, ਡਾ ਬੀ ਐਸ ਬਾਜਵਾ, ਡੀ ਪੀ ਸਰਮਾ, ਅਮਰੀਕ ਸਿੰਘ, ਜੋਗਿੰਦਰ ਸਿੰਘ, ਅਸ਼ੀਸ਼ ਗਰਗ, ਪਿੰ੍ਰਸੀਪਲ ਹਰਜੀਤ ਸਿੰਘ , ਸਟਾਫ ਮੈਂਬਰ ਅਵਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *