ਹਲਕਾ ਖਰੜ ਦੇ ਵਿਧਾਇਕ ਨੇ ਲੋੜਵੰਦ ਔਰਤਾਂ ਨੂੰ ਸਿਹਤ ਕਿੱਟਾਂ ਵੰਡੀਆਂ

ਖਰੜ, 6 ਅਗਸਤ (ਸ਼ਮਿੰਦਰ ਸਿੰਘ) ਖਰੜ ਹਲਕੇ ਦੇ ਵਿਧਾਇਕ ਕੰਵਰ ਸੰਧੂ ਅਤੇ ਉਨਾਂ ਦੇ ਸਾਥੀਆਂ ਨੇ ਪਿੰਡ ਸਹੌੜਾਂ ਵਿੱਚ 170 ਦੇ ਕਰੀਬ ਲੋੜਵੰਦ ਔਰਤਾਂ ਨੂੰ ਸਿਹਤ ਕਿਟਾਂ ਵੰਡੀਆਂ| ਇਸ ਮੌਕੇ ਸ੍ਰੀ ਕੰਵਰ ਸੰਧੂ ਨੇ ਕਿਹਾ ਕਿ ਇਹ ਉਪਰਾਲਾ ਪ੍ਰੀਤਿਕਾ ਗਰੁੱਪ ਆਫ ਇੰਡਸਟਰੀ ਅਤੇ ਰਾਣੀ ਬ੍ਰੈਸਟ ਕੈਂਸਰ ਟ੍ਰਸਟ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਜਿਸਦੇ ਤਹਿਤ ਉਹ ਲੋੜਵੰਦ ਔਰਤਾਂ ਨੂੰ ਮਾਹਾਂਮਾਰੀ ਦੌਰਾਨ ਵਰਤਣ ਲਈ ਸਿਹਤ ਕਿੱਟਾਂ ਵੰਡ ਰਹੇ ਹਨ| ਇਸ ਕਿੱਟ ਵਿੱਚ ਇੱਕ ਸੈਨੇਟਰੀ ਪੈਡ ਦਾ ਪੈਕਟ, ਇੱਕ ਸਾਬਣ ਦੀ ਟਿੱਕੀ ਅਤੇ ਦੋ ਪੈਨਟੀਜ਼ ਸ਼ਾਮਿਲ ਹਨ| ਇਸ ਮੌਕੇ ਰਾਣੀ ਬ੍ਰੈਸਟ ਕੈਂਸਰ ਟ੍ਰਸਟ ਦੀ ਮੈਨੇਜਿੰਗ ਟਰੱਸਟੀ, ਬਿੱਟੂ ਸਫੀਨਾ ਸੰਧੂ ਅਤੇ ਨਮਰਤਾ, ਸਤਿੰਦਰ ਭਜੌਲੀ, ਕੁਲਦੀਪ ਸਿੰਘ ਸਿੱਧੂ, ਪੰਚ ਲਖਵੀਰ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *