ਹਲਕਾ ਖਰੜ ਨਾਲ ਮੇਰਾ ਪਰਿਵਾਰ ਵਾਲਾ ਰਿਸ਼ਤਾ: ਗਰਚਾ

ਐਸ ਏ ਐਸ ਨਗਰ, 15 ਫ਼ਰਵਰੀ (ਸ.ਬ.) ਵਿਧਾਨ ਸਭਾ ਹਲਕਾ ਖਰੜ ਨਾਲ ਮੇਰਾ ਪਰਿਵਾਰ ਵਰਗਾ ਰਿਸ਼ਤਾ ਹੈ ਅਤੇ ਹਲਕੇ ਦੇ ਲੋਕਾਂ ਲਈ ਮੈਂ ਪਹਿਲਾਂ ਵੀ ਕੰਮ ਕਰਦੀ ਰਹੀ ਹਾਂ ਅਤੇ ਭਵਿੱਖ ਵਿੱਚ ਵੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹਾਂਗੀ| ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ               ਕਮੇਟੀ ਦੀ ਸਾਬਕਾ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਖਰੜ ਵਿਖੇ ਆਪਣੇ ਸਮਰਥਕਾਂ ਨਾਲ ਕੀਤੀ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਗੇ ਅਤੇ ਹਲਕਾ ਖਰੜ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਹੱਲ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ|
ਇਸ ਮੌਕੇ ਨਰਿੰਦਰ ਸਿੰਘ ਪਡਿਆਲਾ, ਮਨਜੀਤ ਸਿੰਘ ਕੰਬੋਜ਼, ਪ੍ਰਮੋਦ ਜੋਸ਼ੀ, ਅਮਰੀਕ ਸਿੰਘ ਹੈਪੀ, ਹਰਜੀਤ ਸਿੰਘ ਗੰਜਾ, ਰਾਜੇਸ਼ ਰਾਠੌਰ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਐਮ.ਸੀ., ਰਾਮ ਰਤਨ ਵਿੱਕੀ, ਹਿਮਾਂਸ਼ੂ ਧੀਮਾਨ, ਰਵਿੰਦਰ ਸਿੰਘ ਰਵੀ ਪੈਂਤਪੁਰ, ਵਿੱਕੀ ਸੈਣੀ, ਪੀਟਰ ਮਸੀਹ, ਰਾਮ ਆਸਰਾ, ਜਸਪਾਲ ਸਿੰਘ ਐਸ.ਸੀ. ਸੈੱਲ, ਪ੍ਰਿਤਪਾਲ ਸਿੰਘ ਢਿੱਲੋਂ, ਗੁਰਲੀਨ ਕੌਰ, ਦਲਬੀਰ ਸਿੰਘ ਚੰਦੋਂ, ਕਰਮਜੀਤ ਸਿੰਘ, ਵਿਕਰਮ ਕਪੂਰ ਆਦਿ ਸਮੇਤ ਹੋਰ ਬਹੁਤ ਸਾਰੇ ਆਗੂਆਂ ਅਤੇ ਸਮਰਥਕਾਂ ਨੇ ਸ੍ਰੀਮਤੀ ਗਰਚਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਇਸੇ ਪ੍ਰਕਾਰ ਸ੍ਰੀਮਤੀ ਗਰਚਾ ਦਾ ਸਾਥ ਦਿੰਦੇ ਰਹਿਣਗੇ|

Leave a Reply

Your email address will not be published. Required fields are marked *