ਹਲਕਾ ਖਰੜ ਵਿੱਚ ਕੰਗ ਦੀ ਟਿਕਟ ਦਾ ਵਿਰੋਧ ਮੁਖਰ ਹੋਇਆ: ਕਾਂਗਰਸੀ ਆਗੂਆਂ ਨੇ ਗਰਚਾ ਦੀ ਰਿਹਾਇਸ਼ ਤੇ ਕੀਤੀ ਮੀਟਿੰਗ

ਐਸ ਏ ਐਸ ਨਗਰ, 24 ਦਸੰਬਰ (ਸ.ਬ. ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਹਲਕਾ ਖਰੜ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੂੰ ਟਿਕਟ ਨਾ ਦਿੱਤੇ ਜਾਣ ‘ਤੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਨਿਰਾਸ਼ਤਾ ਹੈ| ਅੱਜ ਜਦੋਂ ਸ੍ਰੀਮਤੀ ਗਰਚਾ ਦਿੱਲੀ ਤੋਂ ਵਾਪਿਸ ਮੁਹਾਲੀ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂਪਹੁੰਚੇ| ਰੋਹ ਨਾਲ ਭਰੇ ਇਨ੍ਹਾਂ ਵਰਕਰਾਂ ਦਾ ਕਹਿਣਾ ਸੀ ਕਿ ਪਾਰਟੀ ਹਾਈਕਮਾਂਡ ਵੱਲੋਂ ਸਰਵੇ ਦੀਆਂ ਰਿਪੋਰਟਾਂ ਮੁਤਾਬਕ ਟਿਕਟ ਨਹੀਂ ਦਿੱਤੀ ਗਈ ਹੈ| ਉਨ੍ਹਾਂ ਸ੍ਰੀਮਤੀ ਗਰਚਾ ਨੂੰ ਵਿਅਕਤੀਗਤ ਤੌਰ ਉਤੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਹਲਕਾ ਖਰੜ ਦੀ ਟਿਕਟ ਬਾਰੇ ਮੁੜ ਤੋਂ ਵਿਚਾਰ ਕਰੇ ਅਤੇ ਜਾਂ ਫਿਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਣ|
ਰੋਹ ਵਿੱਚ ਆਏ ਕਾਂਗਰਸੀ ਵਰਕਰਾਂ ਦਾ ਕਹਿਣਾ ਸੀ ਕਿ ਜਗਮੋਹਨ ਸਿੰਘ ਕੰਗ ਨੇ ਪਿਛਲੇ ਪੰਜ ਸਾਲ ਦੇ ਸਮੇਂ ਵਿੱਚ ਕਾਂਗਰਸੀ ਵਰਕਰਾਂ ਦੀ ਕਦੇ ਵੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਜਿਸ ਕਾਰਨ ਕਾਂਗਰਸੀ ਵਰਕਰ ਸ਼ਾਂਤ ਹੋ ਕੇ ਆਪੋ ਆਪਣੇ ਘਰਾਂ ਵਿੱਚ ਬੈਠ ਗਏ ਸਨ| ਸ੍ਰੀਮਤੀ ਗਰਚਾ ਵੱਲੋਂ ਹਲਕੇ ਵਿੱਚ ਸਰਗਰਮੀਆਂ ਸ਼ੁਰੂ ਕਰਨ ‘ਤੇ ਕਾਂਗਰਸੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਗਿਆ ਸੀ ਅਤੇ ਵਰਕਰ ਗਰਚਾ ਦੀ ਅਗਵਾਈ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ   ਲੱਗੇ|
ਵਰਕਰਾਂ ਦਾ ਇਹ ਵੀ ਕਹਿਣਾ ਹੈ ਕਿ ਹਾਈਕਮਾਂਡ ਵੱਲੋਂ ਟਿਕਟ ਦੇ ਲਈ ਸਰਵੇਖਣ ਕਰਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਜਿੰਮੇਵਾਰੀ ਦਿੱਤੀ ਗਈ ਸੀ| ਉਨ੍ਹਾਂ ਸਰਵੇ ਰਿਪੋਰਟਾਂ ਦੇ ਅਧਾਰ ਉਤੇ ਸਪੱਸ਼ਟ ਵੀ ਹੋ ਗਿਆ ਸੀ ਕਿ ਜਗਮੋਹਨ ਸਿੰਘ ਕੰਗ ਦੀ ਟਿਕਟ ਕੱਟੀ ਜਾ ਰਹੀ ਹੈ ਪ੍ਰੰਤੂ ਅਖੀਰ ਵਿੱਚ ਕੰਗ ਨੇ ਜੁਗਾੜ ਲਗਾਇਆ ਅਤੇ ਹਾਈਕਮਾਂਡ ਵੱਲੋਂ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੰਗ ਨੂੰ ਟਿਕਟ ਦੇ ਦਿੱਤੀ ਗਈ ਜਿਸ ਦਾ ਜਿੱਤਣਾ ਨਾਮੁਮਕਿਨ ਹੈ|
ਇਸ ਮੌਕੇ ਸ੍ਰੀਮਤੀ ਗਰਚਾ ਨੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ ਸਤਿਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਮਿਹਨਤੀ ਅਤੇ ਅਣਥੱਕ ਵਰਕਰਾਂ ਦੇ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ| ਉਨ੍ਹਾਂ ਕਿਹਾ ਕਿ ਵਰਕਰਾਂ ਦੇ ਆਦੇਸ਼ ਮੁਤਾਬਕ ਉਹ ਆਉਂਦੇ ਦਿਨਾਂ ਵਿੱਚ ਇੱਕ ਵੱਡੀ ਮੀਟਿੰਗ ਆਯੋਜਿਤ ਕਰਨਗੇ, ਜਿਸ ਵਿੱਚ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ|
ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਪ੍ਰਮੋਦ ਜੋਸ਼ੀ, ਜੈ ਭਗਵਾਨ ਸਿੰਗਲਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਖਰੜ, ਨਰਿੰਦਰ ਸਿੰਘ ਪਡਿਆਲਾ, ਗੁਰਿੰਦਰ ਸਿੰਘ ਮੁੰਧੋਂ ਸਾਬਕਾ ਮੈਂਬਰ ਬਲਾਕ ਸੰਮਤੀ, ਬਲਬੀਰ ਸਿੰਘ ਚੰਦੋਂ, ਪਰਮਦੀਪ ਬੈਦਵਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਪੀਟਰ ਮਸੀਹ, ਅਮਰੀਕ ਸਿੰਘ ਹੈਪੀ, ਹਰਜੀਤ ਸਿੰਘ ਗੰਜਾ, ਹਰਪਾਲ ਸਿੰਘ ਝੰਡੇਮਾਜਰਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਐਮ.ਸੀ., ਰਵਿੰਦਰ ਸਿੰਘ ਰਵੀ ਪੈਂਤਪੁਰ, ਰਾਜੇਸ਼ ਰਾਠੌਰ, ਮੁਹੰਮਦ ਸਦੀਕ, ਡਾ. ਅਨਵਰ ਹੁਸੈਨ, ਅਮਿਤ ਗੌਤਮ, ਸਤਵੀਰ ਸਿੰਘ, ਸ਼ਿਵਜੋਤ ਸਿੰਘ ਵਿੱਕੀ, ਅਸ਼ੋਕ ਕੋਹਲੀ, ਗੁਰਮੇਲ ਸਿੰਘ ਮੁੰਡੀਖਰੜ, ਗੁਰਦੀਪ ਕੌਰ ਸਾਬਕਾ ਐਮ.ਸੀ., ਜਸਪਾਲ ਸਿੰਘ ਐਸ.ਸੀ. ਸੈੱਲ, ਬੱਲੀ ਸੈਣੀ ਕੁਰਾਲੀ, ਰਾਜੂ ਵਰਮਾ ਨਵਾਂ ਗਰਾਉਂ, ਮਨਜੀਤ ਸਿੰਘ ਕੰਬੋਜ਼, ਸਾਧੂ ਸਿੰਘ, ਸੋਹਣ ਲਾਲ ਸ਼ਰਮਾ, ਵਿਕਰਮ ਕਪੂਰ, ਆਸ਼ਾ ਬੱਤਾ, ਰਣਬੀਰ ਰਾਣਾ ਝੰਜੇੜੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਵੀ ਹਾਜ਼ਰ ਸਨ|

Leave a Reply

Your email address will not be published. Required fields are marked *