ਹਲਕਾ ਘਨੌਰ ਵਿੱਚੋਂ ਕਾਂਗਰਸ ਪਾਰਟੀ ਦੀ ਧੜੇਬੰਦੀ ਖ਼ਤਮ

ਹਲਕਾ ਘਨੌਰ ਵਿੱਚੋਂ ਕਾਂਗਰਸ ਪਾਰਟੀ ਦੀ ਧੜੇਬੰਦੀ ਖ਼ਤਮ
ਸਾ. ਮੰਤਰੀ ਰੰਧਾਵਾ ਦਾ ਧੜ੍ਹਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਖੇਮੇ ਵਿੱਚ ਸ਼ਾਮਲ
ਪਟਿਆਲਾ, 11 ਅਗਸਤ (ਅਭਿਸ਼ੇਕ ਸੂਦ) ਹਲਕਾ ਘਨੌਰ ਵਿੱਚ ਕਾਂਗਰਸ ਪਾਰਟੀ ਦੀ ਧੜੇਬੰਦੀ ਉਦੋਂ ਖਤਮ ਹੋ ਗਈ ਜਦੋਂ ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਦੇ ਧੜੇ ਨੇ ਮੋਤੀ ਮਹਿਲ ਪਟਿਆਲਾ ਵਿਖੇ ਸਾ. ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਮੌਜੂਦਗੀ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਹੱਥ ਮਿਲਾ ਲਿਆ| ਸ਼ਾਮਲ ਹੋਣ ਵਾਲਿਆਂ ਨੂੰ ਸ੍ਰੀਮਤੀ ਪਰਨੀਤ ਕੌਰ, ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਬਣਦਾ ਮਾਨ-ਸਨਮਾਨ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਹਲਕਾ ਘਨੌਰ ਵਿੱਚ ਇਹਨਾਂ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲਿਆ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਚੋਣਾਂ ਸਮੇਂ ਕੀਤਾ ਹਰ ਵਾਅਦਾ ਇਕ-ਇਕ ਕਰਕੇ ਪੂਰਾ ਕਰ ਰਹੀ ਹੈ, ਜਿਸ ਦੇ ਚਲਦਿਆਂ ਸੂਬੇ ਦਾ ਹਰ ਵਰਗ ਵਿਰੋਧੀਆਂ ਤੋਂ ਮੁੱਖ ਮੋੜ ਰਿਹਾ ਹੈ| ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਦੋਵੇਂ ਸਾ. ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੇ ਰਿਣੀ ਹਨ ਜਿਨ੍ਹਾਂ ਦੀ ਵਿਸ਼ੇਸ਼ ਰਹਿਨੁਮਾਈ ਸਦਕਾ ਹਲਕਾ ਘਨੌਰ ਅਤੇ ਰਾਜਪੁਰਾ ਨੂੰ ਪੌਣੇ 4 ਸੌ ਕਰੋੜ ਦਾ ਵਾਟਰ ਟ੍ਰੀਟਮੈਂਟ ਪਲਾਂਟ, ਸੜਕਾਂ ਲਈ 100 ਕਰੋੜ ਰੁਪਏ ਸਮੇਤ ਪਿੰਡਾਂ ਨੂੰ ਵਿਕਾਸ ਲਈ 30 ਕਰੋੜ ਰੁਪਏ ਦੇ ਕਰੀਬ ਮਨਜ਼ੂਰ ਹੋ ਚੁੱਕੇ ਹਨ ਤੇ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ| ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਉਹ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ|
ਇਸੇ ਦੌਰਾਨ ਬਲਰਾਜ ਸਿੰਘ ਨੌਸ਼ਿਹਰਾ ਸਾਬਕਾ ਚੇਅਰਮੈਨ ਸੈਂਟਰਲ ਕੋਪਰੇਟਿਵ ਬੈਂਕ ਪਟਿਆਲਾ, ਗੁਰਨਾਮ ਸਿੰਘ ਭੂਰੀਮਾਜਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸਮਸ਼ੇਰ ਸਿੰਘ ਹਰੀਮਾਜਰਾ ਸਾ. ਡਾਇਰੈਕਟਰ ਲੈਂਡਮਾਰਗੇਜ਼ ਬੈਂਕ, ਸਾ. ਬਲਾਕ ਸੰਮਤੀ ਮੈਂਬਰ ਸਤਪਾਲ ਅਜਰੌਰ, ਮਨਜੀਤ ਸਿੰਘ ਘੁੰਮਾਣਾ, ਜਸਪਾਲ ਸਿੰਘ ਮਹਿਮੂਦਪੁਰ, ਗੁਰਮੀਤ ਸਿੰਘ ਲੋਹਸਿੰਬਲੀ, ਹਰਵਿੰਦਰ ਸਿੰਘ ਝੂੰਗੀਆਂ ਸਾ. ਸਰਪੰਚ, ਸਾ. ਬਲਾਕ ਸੰਮਤੀ ਮੈਂਬਰ ਮੇਜਰ ਸਿੰਘ ਗੁਰਨਾਖੇੜੀ, ਅਵਤਾਰ ਸਿੰਘ ਜੰਡ ਮੰਗੌਲੀ, ਸਾ. ਬਲਾਕ ਸੰਮਤੀ ਮੈਂਬਰ ਮਾਇਆ ਰਾਮ, ਕਰਮਜੀਤ ਕੌਰ ਬੁੱਟਰ, ਅਤਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ, ਕੁਲਵੰਤ ਸਿੰਘ ਸਲੇਮਪੁਰ ਜੱਟਾਂ ਸਮੇਤ ਸੈਂਕੜੇ ਵਰਕਰਾਂ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਖੇਮੇ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ| ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਕਤ ਆਗੂਆਂ ਤੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਪੁੱਤਰੀ ਬੀਬੀ ਅਨੂ ਰੰਧਾਵਾ ਦੇ ਹੱਕ ਵਿੱਚ ਡੱਟ ਕੇ ਚੋਣ ਪ੍ਰਚਾਰ ਕੀਤਾ ਗਿਆ ਸੀ ਪ੍ਰੰਤੂ ਇਸ ਧੜੇਬੰਦੀ ਦੇ ਚਲਦਿਆਂ ਵੀ ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਠੇਕੇਦਾਰ ਮਦਨ ਲਾਲ ਜਲਾਲਪੁਰ ਪੰਜਾਬ ਵਿਚੋਂ ਤੀਜੇ ਨੰਬਰ ਤੇ ਸਭ ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ ਸਨ|
ਇਸ ਮੌਕੇ ਬਲਾਕ ਪ੍ਰਧਾਨ ਜਗਰੂਪ ਸਿੰਘ ਹੈਪੀ ਸੇਹਰਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ, ਬਲਜੀਤ ਸਿੰਘ ਗਿੱਲ, ਹਰਦੇਵ ਸਿੰਘ ਸਿਆਲੂ, ਰਜੇਸ਼ ਨੰਦਾ, ਹਰਦੀਪ ਸਿੰਘ ਲਾਡਾ, ਇੰਟਰਨੈਸ਼ਨਲ ਜੱਟ ਫੈਡਰੇਸ਼ਨ ਦੇ ਪ੍ਰਧਾਨ ਸਹਿਜਪਾਲ ਸਿੰਘ ਲਾਡਾ, ਸਾ. ਪ੍ਰਧਾਨ ਮੋਹਣ ਸਿੰਘ ਸੰਭੂ ਕਲਾਂ, ਬਿਟੂ ਮਹਿਦੂਦਾਂ, ਰਣਧੀਰ ਸਿੰਘ ਕਾਮੀਂ, ਭਰਪੂਰ ਸਿੰਘ, ਹਰਸੰਗਤ ਸਿੰਘ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *