ਹਲਕਾ ਵਿਧਾਇਕ ਨੇ ਨੇਚਰ ਪਾਰਕ ਵਿੱਚ ਲਗਵਾਈ ਨਿਗਮ ਅਧਿਕਾਰੀਆਂ ਦੀ ਦੌੜ

ਹਲਕਾ ਵਿਧਾਇਕ ਨੇ ਨੇਚਰ ਪਾਰਕ ਵਿੱਚ ਲਗਵਾਈ ਨਿਗਮ ਅਧਿਕਾਰੀਆਂ ਦੀ ਦੌੜ
ਪਾਰਕ ਵਿਚਲੀਆਂ ਖਾਮੀਆਂ ਦੂਰ ਕਰਨ ਦੀ ਹਿਦਾਇਤ ਦਿੱਤੀ
ਐਸ ਏ ਐਸ ਨਗਰ,28 ਜੂਨ (ਸ. ਬ.) ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਸਵੇਰੇ 6 ਵਜੇ ਨਗਰ ਨਿਗਮ ਦੇ ਅਧਿਕਾਰੀਆਂ  ਨੂੰ  ਨੇਚਰ ਪਾਰਕ ਵਿਖੇ ਸੱਦ ਕੇ ਉੱਥੋਂ ਦਾ ਦੌਰਾ ਕਰਵਾਇਆ ਅਤੇ ਨਿਗਮ ਅਧਿਕਾਰੀਆਂ ਨੂੰ ਪਾਰਕ ਵਿਚ ਘੁੰਮਾ ਕੇ  ਉੱਥੋਂ ਦੀਆਂ ਕਮੀਆਂ ਬਾਰੇ ਜਾਣੂੰ ਕਰਵਾਇਆ| ਇਸ ਮੌਕੇ ਸ੍ਰ. ਸਿੱਧੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ  ਨਿਰਦੇਸ਼ ਦਿਤੇ ਕਿ ਪਾਰਕ ਵਿੱਚ ਲੋੜੀਂਦੀ ਮੁਰੰਮਤ ਅਤੇ ਰੱਖ ਰਖਾਓ ਦੇ ਕੰਮਾਂ ਦੇ ਨਾਲ ਨਾਲ ਦੌੜਾਕਾਂ ਲਈ ਬਣੇ ਟ੍ਰੈਕ ਵਿਚ ਮੋਟਾ ਰੇਤਾ ਪਾਇਆ ਜਾਵੇ, ਵੱਖ ਵੱਖ ਬੈਲਟਾਂ ਬਣਾ ਕੇ ਉਥੇ ਫਲਦਾਰ ਪੌਦੇ ਲਗਾਏ ਜਾਣ ਤਾਂ ਉਹਨਾਂ ਰੁੱਖਾਂ ਉਪਰ ਆ ਕੇ ਪੰਛੀ ਆਪਣੇ ਆਲ੍ਹਣੇ ਪਾਉਣ, ਪਾਰਕ ਵਿਚ ਓਪਨ ਜਿੰਮ ਬਣਾਇਆ  ਜਾਵੇ, ਪਾਰਕ ਦੇ ਅੰਬ ਸਾਹਿਬ ਵਾਲੇ ਪਾਸੇ ਵਾੜ ਲਗਾਈ ਜਾਵੇ, ਪਾਰਕ ਵਿਚ ਪੈਨਟਰੀ ਸ਼ਾਪ ਖੋਲੀ ਜਾਵੇ, ਜਿਸ ਉਪਰ ਖਾਣ ਪੀਣ ਦਾ ਸਮਾਨ ਮਿਲਦਾ ਹੋਵੇ| ਪੀਣ ਲਈ ਆਰ ਓ ਸਿਸਟਮ ਲਗਾਇਆ ਜਾਵੇ| ਇਸ ਮੌਕੇ ਮੌਜੂਦ ਨਿਗਮ ਅਧਿਕਾਰੀਆਂ ਨੇ ਸ੍ਰ. ਸਿੱਧੂ ਨੂੰ ਭਰੋਸਾ ਦਿਤਾ ਕਿ ਉਹਨਾਂ ਵਲੋਂ ਦਸੇ ਗਏ ਕੰਮ ਜਲਦੀ ਹੀ ਪੂਰੇ ਕਰ ਲਏ ਜਾਣਗੇ|
ਇਸ ਮੌਕੇ ਨਗਰ ਨਿਗਮ ਦੇ ਐਕਸੀਅਨ  ਸ ਹਰਪਾਲ ਸਿੰਘ, ਐਸ ਡੀ ਓ ਸੁਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ|

Leave a Reply

Your email address will not be published. Required fields are marked *