ਹਲਕਾ ਵਿਧਾਇਕ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ : ਕਾਹਲੋਂ

ਐਸ ਏ ਐਸ ਨਗਰ, 17 ਜੂਨ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ ਨੇ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਉਹ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ|
ਅੱਜ ਇੱਕ ਬਿਆਨ ਵਿੱਚ ਸ. ਕਾਹਲੋਂ ਨੇ ਕਿਹਾ ਕਿ ਸ. ਸਿੱਧੂ ਨੇ ਚੋਣਾਂ ਮੌਕੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਿੱਤਣ ਤੋਂ ਬਾਅਦ ਪ੍ਰਾਪਰਟੀ ਟੈਕਸ ਅਤੇ ਰੈਂਟਲ ਟੈਕਸ ਬੰਦ ਕਰਵਾਉਣਗੇ ਪਰ ਇਹ ਟੈਕਸ ਅਜੇ ਵੀ ਜਾਰੀ ਹਨ| ਇਸੇ ਤਰ੍ਹਾਂ ਸਿੱਖਿਆ ਪ੍ਰੋਵਾਈਡਰਾਂ ਅਤੇ ਹੋਰ ਕੱਚੇ ਮੁਲਾਜਮਾਂ ਤੋਂ ਮੰਗ ਪੱਤਰ ਲੈ ਕੇ ਉਹਨਾਂ ਨੂੰ ਪੱਕੇ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ|
ਉਹਨਾਂ ਕਿਹਾ ਕਿ ਇਸ ਸਬੰਧੀ ਵਿਧਾਇਕ ਸਿੱਧੂ ਨੂੰ ਬਜਟ ਸ਼ੈਸਨ ਵਿੱਚ ਮਤੇ ਲਿਆਉਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਸ. ਸਿੱਧੂ ਖੁਦ ਮੰਤਰੀ ਬਣਨ ਦੇ ਚੱਕਰ ਵਿੱਚ ਆਪਣੇ ਵਾਅਦੇ ਤੋਂ ਪਿੱਛੇ ਨਾ ਹੱਟਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ|

Leave a Reply

Your email address will not be published. Required fields are marked *