ਹਲਕੇ ਵਿੱਚ ਉਦਯੋਗਿਕ ਵਿਕਾਸ ਤੇਜ ਕਰਨ ਲਈ ਉਪਰਾਲੇ ਕਰਾਂਗੇ : ਕੈਪਟਨ ਸਿੱਧੂ

ਐਸ ਏ ਐਸ ਨਗਰ, 23 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਚੋਣ ਅਜੈਂਡੇ ਵਿੱਚ ਖਾਸ ਤੌਰ ਤੇ ਉਦਯੋਗਾਂ, ਖੇਤੀ ਤੇ ਹੋਰ             ਖੇਤਰਾਂ ਦੇ ਵਿਕਾਸ ਦੇ ਲਈ ਪ੍ਰਸਤਾਵਿਤ ਯੋਜਨਾਵਾਂ ਅਤੇ ਨੀਤੀਆਂ ਦੇ ਬਾਰੇ ‘ਚ ਸਾਫ ਤੌਰ ਤੇ ਗੱਲ ਕੀਤੀ ਗਈ ਹੈ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਹੀ ਪੰਜਾਬ ਨੂੰ ਸਹੀ ਰਸਤੇ ਤ ਤੋਰ ਸਕਦੀ ਹੈ| ਇਹ ਵਿਚਾਰ ਅਕਾਲੀ-ਭਾਜਪਾ ਗਠਜੋੜ ਦੇ  ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਸਥਾਨਕ ਫੇਜ਼ 8 ਵਿੱਚ ਕੌਂਸਲਰ ਕਮਲਜੀਤ ਸਿੰਘ ਰੂਬੀ ਵਲੋਂ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦਿਆਂ ਕਹੇ| ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ‘ਚ ਇਸ ਸਮੇਂ ਅਕਾਲੀ-ਭਾਜਪਾ ਦੇ ਪੱਖ ‘ਚ ਲਹਿਰ ਚੱਲ ਰਹੀ ਹੈ|
ਇਸ ਮੌਕੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁੱਖਵਿੰਦਰ ਗੋਲਡੀ ਨੇ ਕਿਹਾ ਕਿ ਅੱਜ ਮੋਹਾਲੀ ਹਲਕਾ ਕੁਸ਼ਾਸਨ ਅਤੇ ਅਭਾਵ ਦੀ ਉਦਾਹਰਣ ਬਣ ਚੁੱਕਾ ਹੈ| ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਭਾਜਪਾ ਸਰਕਾਰ ਬਣਾਵੁਣ ਲਈ ਕੈਲਪਟਨ ਸਿੱਧੂ ਨੰ ਜਿਤਾਉਣ| ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਲੇਬਰ ਫੈਡ ਦੇ ਐਮਡੀ ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ, ਸੁਖਵਿੰਦਰ ਗੋਲਡੀ, ਕੌਂਸਲਰ ਕਮਲਜੀਤ ਸਿੰਘ ਰੂਬੀ, ਕੌਂਸਲਰ ਕੁਲਦੀਪ ਕੌਰ ਕੰਗ, ਸੈਹਬੀ ਆਨੰਦ, ਗੁਰਮੀਤ ਵਾਲੀਆ, ਹਰਮਨਪ੍ਰੀਤ ਸਿੰਘ ਪ੍ਰਿੰਸ, ਰਮੇਸ਼ ਵਰਮਾ, ਪਰਮਿੰਦਰ ਸੋਹਾਣਾ, ਜਗਜੀਤ ਸਿੰਘ ਗੋਰਾ ਕੰਗ, ਇੰਦਰਜੀਤ ਸਿੰਘ ਹੈਪੀ, ਰਾਜਾ ਮੁਹਾਲੀ, ਅਮਰਪਾਲ ਸਿੰਘ ਢਿਲੋਂ, ਮਾਨ ਸਿੰਘ ਸੋਹਾਣਾ, ਬਲਵਿੰਦਰ ਸਿੰਘ, ਓਮ ਪ੍ਰਕਾਸ਼ ਚੁਟਾਨੀ, ਮੱਖਨ ਸਿੰਘ, ਗੁਰਮੁਖ ਸਿੰਘ, ਆਰ.ਐਸ.ਚਾਹਲ, ਐਸ.ਜੇ.ਐਸ.       ਸੇਠੀ, ਅਮਰਜੀਤ ਸਿੰਘ, ਡਾ. ਰਜਿੰਦਰ ਸਿੰਘ, T.ਪੀ.ਸੈਣੀ, ਜੇ.ਐਸ.ਓਪਲ, ਐਮ.ਐਸ.ਓਪਲ, ਜੀ.ਐਸ.ਭੱਟੀ, ਪ੍ਰਕਾਸ਼ਵਤੀ ਤੋਂ ਇਲਾਵਾ ਫੇਜ਼-9 ਦੀ ਸਮੂਹ ਸੰਗਤ ਮੌਜੂਦ ਸੀ|

Leave a Reply

Your email address will not be published. Required fields are marked *