ਹਲਕੇ ਵਿੱਚ ਕੋਈ ਵੀ ਲੋੜਵੰਦ ਪੈਨਸ਼ਨ ਤੋਂ ਵਾਂਝਾ ਨਹੀਂ ਰਹੇਗਾ : ਬਲਬੀਰ ਸਿੰਘ ਸਿੱਧੂ

ਹਲਕੇ ਵਿੱਚ ਕੋਈ ਵੀ ਲੋੜਵੰਦ ਪੈਨਸ਼ਨ ਤੋਂ ਵਾਂਝਾ ਨਹੀਂ ਰਹੇਗਾ : ਬਲਬੀਰ ਸਿੰਘ ਸਿੱਧੂ
ਮੁਹਾਲੀ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਪੈਨਸ਼ਨਾਂ ਦੇ ਫਾਰਮ ਭਰੇ, ਸਿਹਤ ਮੰਤਰੀ ਨੇ ਫੇਜ਼ 4 ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ
ਐਸ.ਏ.ਐਸ. ਨਗਰ, 9 ਜੁਲਾਈ (ਸ.ਬ.) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਰਾਜ ਵਿੱਚ ਕੋਈ ਵੀ ਲੋੜਵੰਦ ਪੈਨਸ਼ਨਾਂ ਤੋਂ ਵਾਂਝਾ ਨਾ ਰਹੇ ਅਤੇ ਯੋਗ ਵਿਅਕਤੀਆਂ ਨੂੰ ਪੈਨਸ਼ਨਾਂ ਉਨਾਂ ਦੇ ਘਰ-ਘਰ ਜਾ ਕੇ ਲਗਾਈਆਂ ਜਾਣ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਸਥਾਨਕ ਫੇਜ਼ 4 ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸਾਹਮਣੇ ਲੱਗੇ ਕੈਂਪ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ| ਇਸੇ ਲੜੀ ਤਹਿਤ ਅੱਜ ਮੁਹਾਲੀ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਪੈਨਸ਼ਨਾਂ ਦੇ ਫਾਰਮ ਭਰੇ ਗਏ ਅਤੇ ਮਨਜ਼ੂਰੀ ਪੱਤਰ ਵੰਡੇ ਗਏ ਹਨ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਇਹ ਲੋਕ ਭਲਾਈ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ ਗਏ ਹਨ| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਵੰਡੇ ਗਏ ਹਨ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਮੰਤਵ ਹੈ ਕਿ ਕੋਈ ਵੀ ਲੋੜਵੰਦ ਪੈਨਸ਼ਨਾਂ ਤੋਂ ਵਿਰਵਾ ਨਹੀਂ ਰਹਿਣਾ ਚਾਹੀਦਾ ਅਤੇ ਲੋਕਾਂ ਨੂੰ ਘਰ-ਘਰ ਜਾ ਕੇ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ| ਉਹਨਾਂ ਇਸ ਤੋਂ ਬਾਅਦ ਫੇਜ਼ 2 ਤੇ ਮਦਨਪੁਰਾ ਚੌਂਕ ਵਿੱਚ ਲੱਗੇ ਕੈਂਪ ਵਿੱਚ ਵੀ ਸ਼ਮੂਲੀਅਤ ਕੀਤੀ ਅਤੇ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ| ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਨਜ਼ੂਰ ਕੀਤੀਆਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੀ ਸੌਂਪੇ ਗਏ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ, ਜਸਪ੍ਰੀਤ ਕੌਰ ਸਾਬਕਾ ਕੌਂਸਲਰ, ਰਾਜਾ ਕੰਵਰਜੋਤ ਸਿੰਘ, ਰੁਪਿੰਦਰ ਕੌਰ ਰੀਨਾ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬੰਟੀ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਕੋਹਲੀ, ਜਸਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਡਾ. ਗੁਰਦੀਪ ਸਿੰਘ, ਖੇਮ ਸਿੰਘ ਸੈਣੀ, ਗੁਲਜੀਤ ਸਿੰਘ, ਸ੍ਰੀਮਤੀ ਕਿਰਨ, ਜਗਦੀਪ ਸਿੰਘ, ਸੁਖਵਿੰਦਰ ਸਿੰਘ ਬੇਦੀ, ਗੁਰਪਾਲ ਸਿੰਘ ਬੈਦਵਾਣ ਮਦਨਪੁਰਾ, ਕਰਨ ਜੌਹਰ ਅਤੇ ਜੇ. ਪੀ. ਅਗਰਵਾਲ ਹਾਜ਼ਿਰ ਸਨ|
ਇਸ ਦੌਰਾਨ ਫੇਜ਼ 2 ਵਿੱਚ ਸਾਬਕਾ ਕੌਂਸਲਰ ਬੀਬੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਲਗਾਏ ਗਏ ਕੈਂਪ ਦੌਰਾਨ ਫਾਰਮ ਭਰੇ ਗਏ| ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਲੋਕਾਂ ਵਿੱਚ ਪੈਂਸ਼ਨਾਂ ਦੇ ਫਾਰਮ ਭਰਨ ਲਈ ਕਾਫੀ ਉਤਸ਼ਾਹ ਦਿਖ ਰਿਹਾ ਸੀ|
ਇਸ ਦੌਰਾਨ ਫੇਜ਼ 3 ਬੀ 2 ਵਿੱਚ ਹਨੂਮਾਨ ਮੰਦਰ ਦੇ ਸਾਮ੍ਹਣੇ ਲਗਾਏ ਗਏ ਕੈਂਪ ਵਿੱਚ 38 ਵਿਅਕਤੀਆਂ ਦੇ ਪੈਂਸ਼ਨਾਂ ਦੇ ਫਾਰਮ ਭਰੇ ਗਏ| ਇਸ ਮੌਕੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਸ੍ਰੀਮਤੀ ਤਰਨਜੀਤ ਕੌਰ ਗਿਲ ਵਲੋਂ ਲੋਕਾਂ ਦੇ ਫਾਰਮ ਭਰਵਾਏ ਗਏ| ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਦਸਿਆ ਕਿ ਫੇਜ਼ 3 ਬੀ 1 ਵਿੱਚ ਸ੍ਰੀ ਅਮਿਤ ਮਰਵਾਹਾ ਦੀ ਅਗਵਾਈ ਵਿੱਚ ਲਗਾਏ ਕੈਂਪ ਵਿੱਚ 16 ਅਤੇ ਫੇਜ਼ 5 ਵਿੱਚ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਵਿੱਚ ਲਗਾਏ ਕੈਂਪ ਦੌਰਾਨ 35 ਫਾਰਮ ਭਰੇ ਗਏ ਹਨ| ਉਹਨਾਂ ਦੱਸਿਆ ਕਿ ਇਸ ਮੌਕੇ ਫੇਜ਼ 3 ਬੀ 2 ਦੇ ਕੈਂਪ ਦੌਰਾਨ ਸ੍ਰ. ਜੌਲੀ ਭੱਟੀ, ਨਵਨੀਤ ਤਸਖੀ, ਸਤੀਸ਼ ਸ਼ਾਰਦਾ, ਦਲਬੀਰ ਢਿੱਲੋਂ, ਪਰਮਜੀਤ ਮਾਵੀ ਅਤੇ ਫੇਜ਼ 3 ਬੀ 1 ਵਿੱਚ ਸ੍ਰੀ ਵਿਕਰਮ ਹੁੰਜਨ, ਜਸਪਾਲ ਸਿੰਘ ਟਿਵਾਣਾ, ਸ਼ਾਮ ਲਾਲ ਵਸ਼ਿਸ਼ਟ, ਇੰਦਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਵਲੋਂ ਸੇਵਾ ਕੀਤੀ ਗਈ|
ਫੇਜ਼ 11 ਵਿੱਚ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਅਗਵਾਈ ਵਿੱਚ ਕੈਂਪ ਲਗਾ ਕੇ ਫਾਰਮ ਭਰੇ ਗਏ| ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਰੂਬੀ ਸਿੱਧੂ ਨੇ ਵੀ ਹਾਜਰੀ ਲਵਾਈ| ਇਸ ਮੌਕੇ ਸ੍ਰੀ ਜੈਨ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਪੈਂਸ਼ਨਾਂ ਦੇ 120 ਫਾਰਮ ਭਰੇ ਗਏ ਹਨ| ਇਸ ਮੌਕੇ ਸਾਬਕਾ ਕੌਂਸਲਰ ਰਾਜਰਾਣੀ ਅਤੇ ਜਸਬੀਰ ਸਿੰਘ ਮਣਕੂ, ਗੁਰਮੀਤ ਕੌਰ, ਹਰਪਿੰਦਰ ਕੌਰ, ਅਨੀਤਾ ਰਾਣੀ, ਹਰਜੀਤ ਕੌਰ, ਵਿਮਲਾ ਰਾਣੀ, ਦਵਿੰਦਰ ਕੌਰ ਅਤੇ ਸੁਰਜੀਤ ਕੌਰ ਵਲੋਂ ਇੱਥੇ ਆਉਣ ਵਾਲੇ ਲੋਕਾਂ ਦੇ ਫਾਰਮ ਭਰਵਾਏ ਗਏ|
ਇਸ ਦੌਰਾਨ ਸੈਕਟਰ 71 ਵਿੱਚ ਸਾਬਕਾ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ ਦੀ ਅਗਵਾਈ ਵਿੱਚ, ਫੇਜ਼ 9 ਵਿੱਚ ਕਾਂਗਰਸੀ ਆਗੂ ਸ੍ਰੀ ਅਨਿਲ ਕੁਮਾਰ ਆਨੰਦ ਦੀ ਅਗਵਾਈ ਵਿੱਚ ਅਤੇ ਫੇਜ਼ 10 ਵਿੱਚ ਕਾਂਗਰਸੀ ਆਗੂ ਨਿਰਮਲ ਸਿੰਘ ਕੰਡਾ ਦੀ ਅਗਵਾਈ ਵਿੱਚ ਲੋੜਵੰਦਾਂ ਦੇ ਫਾਰਮ ਭਰਵਾਏ ਗਏ|

Leave a Reply

Your email address will not be published. Required fields are marked *