‘ਹਲਫਨਾਮਾ’ ਪੁਸਤਕ ਲੋਕ-ਅਰਪਣ ਸਮਾਗਮ 30 ਅਪ੍ਰੈਲ ਨੂੰ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਪੱਤਰਕਾਰ ਕੇਵਲ ਸਿੰਘ ਰਾਣਾ ਦੀ ਪਲੇਠੀ ਪੁਸਤਕ ‘ਹਲਫਨਾਮਾ’ (ਮਿੰਨੀ ਕਹਾਣੀ ਸੰਗ੍ਰਹਿ) ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ੁਮਹਾਲੀ ਵਿਖੇ 30 ਅਪ੍ਰੈਲ ਨੂੰ ਲੋਕ ਅਰਪਣ ਕੀਤੀ ਜਾਵੇਗੀ|
ਸਮਾਗਮ ਦੇ ਮੁੱਖ ਮਹਿਮਾਨ ਓਮਾ ਸ਼ੰਕਰ ਗੁਪਤਾ, ਡਿਪਟੀ ਡਾਇਰੈਕਟਰ, ਲੋਕ ਸੰਪਰਕ ਪੰਜਾਬ ਹੋਣਗੇ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਗਜਲਗੋ ਸਿਰੀ ਰਾਮ ਅਰਸ਼, ਡਾ. ਬਲਕਾਰ ਸਿੱਧੂ ਤੇ ਡਾ. ਬਲਜੀਤ ਸਿੰਘ ਹਾਜਰੀ ਭਰਨਗੇ| ਵਿਸ਼ੇਸ਼ ਮਹਿਮਾਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਡਾਇਰੈਕਟਰ, ਹਰੀ ਸਿੰਘ ਮੈਮੋਰੀਅਲ ਟਰਸਟ ਮੁਹਾਲੀ ਹੋਣਗੇ|  ਪੁਸਤਕ ਬਾਰੇ ਡਾ. ਗੁਰਦਰਪਾਲ ਸਿੰਘ ਪਰਚਾ ਪੇਸ਼ ਕਰਨਗੇ| ਵਿਚਾਰ ਚਰਚਾ ਵਿੱਚ ਨਾਮਵਰ ਲੇਖਕ ਭਾਗ ਲੈਣਗੇ| ਇਸ ਮੌਕੇ ਕਾਵਿ  ਮਹਿਫਲ ਵੀ ਹੋਵੇਗੀ|

Leave a Reply

Your email address will not be published. Required fields are marked *