ਹਲ ਹੋਣਗੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਿਚਲੇ ਆਪਸੀ ਮਤਭੇਦ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੁੱਝ ਮੰਤਰੀਆਂ ਨੇ ਭਾਵੇਂ ਹੀ ਦਿੱਲੀ ਦੇ ਪ੍ਰਸ਼ਾਸਨ ਨਾਲ ਜੁੜੇ ਮਹੱਤਵਪੂਰਣ ਸਵਾਲਾਂ ਨੂੰ ਲੈ ਕੇ ਉਪ – ਰਾਜਪਾਲ ਦੇ ਘਰ ਜਮ ਕੇ ਬੈਠੇ ਹੋਣ, ਪਰੰਤੂ ਉਨ੍ਹਾਂ ਦੇ ਇਸ ਸਿਆਸੀ ਕਦਮ ਨੇ ਵਿਰੋਧੀ ਧਿਰ ਦੇ ਆਪਸੀ ਮਤਭੇਦ ਅਤੇ ਟਕਰਾਓ ਨੂੰ ਪ੍ਰਗਟ ਕਰ ਦਿੱਤਾ ਹੈ| ਵਿਰੋਧੀ ਧਿਰ ਭਾਜਪਾ ਅਜ਼ਾਦ ਭਾਰਤ ਬਣਾਉਣ ਦੇ ਨਾਮ ਤੇ ਇੱਕਜੁਟ ਹੋ ਕੇ ਚਲਣ ਦੀ ਗੱਲ ਕਰਦਾ ਹੈ ਪਰ ਉਸ ਵਿੱਚ ਆਪਸੀ ਤਾਲਮੇਲ ਦੀ ਕੋਈ ਵਿਵਸਥਾ ਨਹੀਂ ਬਣ ਪਾ ਰਹੀ ਹੈ| ਇਸਦੇ ਮੂਲ ਵਿੱਚ ਇਹ ਦੁਵਿਧਾ ਕੰਮ ਕਰ ਰਹੀ ਹੈ ਕਿ ਉਸਦਾ ਜ਼ੋਰ ਗੈਰ ਭਾਜਪਾ, ਗੈਰ ਕਾਂਗਰਸ ਥਰਡ ਫਰੰਟ ਗਠਿਤ ਕਰਨ ਤੇ ਹੋਣਾ ਚਾਹੀਦਾ ਹੈ, ਜਾਂ ਕਾਂਗਰਸ ਨੂੰ ਨਾਲ ਲੈ ਕੇ ਇੱਕ ਮਹਾਗਠਬੰਧਨ ਬਣਾਉਣ ਤੇ| ਹੁਣ ਜਿਆਦਾਤਰ ਵਿਰੋਧੀ ਦਲ ਕਾਂਗਰਸ ਤੋਂ ਦੂਰੀ ਬਣਾ ਕੇ ਚਲਣ ਨੂੰ ਆਪਣੇ ਲਈ ਬਿਹਤਰ ਮੰਨ ਰਹੇ ਹਨ| ਐਤਵਾਰ ਨੂੰ ਹੋਈ ਨੀਤੀ ਕਮਿਸ਼ਨ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਿੱਲੀ ਪਹੁੰਚੇ ਚੰਦਰਬਾਬੂ ਨਾਇਡੂ, ਮਮਤਾ ਬੈਨਰਜੀ ਅਤੇ ਐਚਡੀ ਕੁਮਾਰਸਵਾਮੀ ਨੇ ਕੇਜਰੀਵਾਲ ਲਈ ਸਮਰਥਨ ਦੀ ਘੋਸ਼ਣਾ ਕਰਦੇ ਹੋਏ ਉਨ੍ਹਾਂ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ| ਉਹ ਉਨ੍ਹਾਂ ਦੇ ਪਰਿਵਾਰ ਨਾਲ ਮਿਲੇ ਪਰੰਤੂ ਰਾਹੁਲ ਗਾਂਧੀ ਨਾਲ ਮਿਲਣਾ ਉਨ੍ਹਾਂ ਨੇ ਜਰੂਰੀ ਨਹੀਂ ਸਮਝਿਆ| ਪਰੰਤੂ ਕਾਂਗਰਸ ਦਾ ਸਟੈਂਡ ਕੇਜਰੀਵਾਲ ਦੇ ਧਰਨੇ ਨੂੰ ਡਰਾਮਾ ਦੱਸਣ ਦਾ ਹੀ ਹੈ|
ਕੁੱਝ ਹੋਰ ਮਸਲਿਆਂ ਤੇ ਵੀ ਖੇਤਰੀ ਦਲਾਂ ਅਤੇ ਕਾਂਗਰਸ ਵਿੱਚ ਮਤਭੇਦ ਹੈ| ਯਾਦ ਕਰੋ, ਕਰਨਾਟਕ ਵਿੱਚ ਐਚ ਡੀ ਕੁਮਾਰ ਸਵਾਮੀ ਦਾ ਸਹੁੰ ਚੁੱਕ ਸਮਾਰੋਹ| ਉਸ ਵਿੱਚ ਸਭ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ| ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਥੇ ਬੀਐਸਪੀ ਸੁਪ੍ਰੀਮੋ ਮਾਇਆਵਤੀ ਨਾਲ ਜਿਸ ਗਰਮਜੋਸ਼ੀ ਨਾਲ ਮਿਲੀ, ਉਹ ਚਰਚਾ ਦਾ ਵਿਸ਼ਾ ਬਣੀ| ਪਰੰਤੂ ਇਹ ਨੇਤਾ ਰਾਹੁਲ ਗਾਂਧੀ ਦੀ ਇਫਤਾਰ ਪਾਰਟੀ ਤੋਂ ਗਾਇਬ ਰਹੇ ਜਦੋਂ ਕਿ ਇਸਨੂੰ ਵਿਰੋਧੀ ਏਕਤਾ ਵਿਖਾਉਣ ਦੇ ਇੱਕ ਵੱਡੇ ਮੌਕੇ ਦੀ ਤਰ੍ਹਾਂ ਦੇਖਿਆ ਜਾ ਰਿਹਾ ਸੀ| ਸਮਾਜਵਾਦੀ ਪਾਰਟੀ ਨੇ ਤਾਂ ਸਾਫ ਸੰਕੇਤ ਦੇ ਦਿੱਤੇ ਹਨ ਕਿ ਅਗਲੀਆਂ ਆਮ ਚੋਣਾਂ ਵਿੱਚ ਉਹ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ| ਉਹ ਬੀਐਸਪੀ ਦੇ ਨਾਲ ਚੱਲਣਾ ਚਾਹੁੰਦੀ ਹੈ ਪਰੰਤੂ ਇਸ ਗੱਲ ਤੋਂ ਡਰੀ ਹੋਈ ਹੈ ਕਿ ਕਿਤੇ ਬੀਐਸਪੀ ਅਤੇ ਕਾਂਗਰਸ ਵੱਖ ਤੋਂ ਕੋਈ ਗੱਠਜੋੜ ਨਾ ਕਰ ਲੈਣ| ਇਨ੍ਹਾਂ ਦੋਵਾਂ ਪਾਰਟੀਆਂ ਦਾ ਨਾਲ ਆਉਣਾ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ ਦੇ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਬੀਐਸਪੀ ਲਈ ਛੱਡੀਆਂ ਜਾਣ ਵਾਲੀਆਂ ਸੀਟਾਂ ਤੇ ਨਿਰਭਰ ਕਰਦਾ ਹੈ| ਇਸਦੀ ਪੇਚੀਦਗੀ ਫਿਲਹਾਲ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਬੀਐਸਪੀ ਦੇ ਨੇਤਾਵਾਂ ਦੇ ਬਿਆਨਾਂ ਵਿੱਚ ਜਾਹਿਰ ਹੋ ਰਹੀ ਹੈ| ਦਰਅਸਲ ਜਿਆਦਾਤਰ ਖੇਤਰੀ ਪਾਰਟੀਆਂ ਕਾਂਗਰਸ ਤੋਂ ਵੱਖ ਹੋ ਕੇ ਜਾਂ ਉਸ ਨਾਲ ਲੜਦੀਆਂ ਹੋਈਆਂ ਹੀ ਖੜੀਆਂ ਹੋਈਆਂ ਹਨ, ਲਿਹਾਜਾ ਉਹ ਨਹੀਂ ਚਾਹੁੰਦੀਆਂ ਕਿ ਕਾਂਗਰਸ ਅੱਗੇ ਵਧੇ| ਕਾਂਗਰਸ ਮਜਬੂਤ ਹੋਵੇਗੀ ਤਾਂ ਉਹ ਕਮਜੋਰ ਹੋਣਗੀਆਂ| ਲਿਹਾਜਾ ਹੁਣੇ ਉਹ ਅਜਿਹਾ ਮਾਹੌਲ ਬਣਾਉਣਾ ਚਾਹੁੰਦੀਆਂ ਹਨ ਕਿ ਕਾਂਗਰਸ ਮਜਬੂਰੀ ਵਿੱਚ ਉਨ੍ਹਾਂ ਦਾ ਸਮਰਥਨ ਕਰਦੀ ਰਹੇ ਅਤੇ ਅਗਵਾਈ ਕਰਨ ਦੀ ਬਜਾਏ ਵਿਰੋਧ ਤੇ ਰਹੇ| ਉਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਨਾਲ ਖੜੇ ਹੋਣ ਤੇ ਉਨ੍ਹਾਂ ਦਾ ਰਵਾਇਤੀ ਵੋਟ ਬੈਂਕ ਡਿੱਗ ਸਕਦਾ ਹੈ| ਉਨ੍ਹਾਂ ਦੇ ਨੇਤਾਵਾਂ ਨੂੰ ਰਾਹੁਲ ਗਾਂਧੀ ਦੀ ਅਗਵਾਈ ਸਮਰੱਥਾ ਉਤੇ ਵੀ ਸ਼ੱਕ ਹੈ| ਪਰੰਤੂ ਕਾਂਗਰਸ ਜੇਕਰ ਇਸ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਮਜਬੂਤ ਹੋ ਕੇ ਉਭਰੀ ਤਾਂ ਖੇਤਰੀ ਦਲ ਉਸਦੇ ਨਾਲ ਆਉਣ ਨੂੰ ਮਜਬੂਰ ਹੋਣਗੇ|
ਰਮਨਪ੍ਰੀਤ ਸਿੰਘ

Leave a Reply

Your email address will not be published. Required fields are marked *