ਹਵਾਈ ਅੱਡੇ ਤੇ ਆ ਗਈ ਬਾਂਦਰਾਂ ਦੀ ਟੋਲੀ, 2 ਉਡਾਣਾਂ ਪ੍ਰਭਾਵਿਤ

ਅਹਿਮਦਾਬਾਦ, 29 ਅਪ੍ਰੈਲ (ਸ.ਬ.) ਗੁਜਰਾਤ ਵਿੱਚ ਅਹਿਮਦਾਬਾਦ ਦੇ ਸਰਦਾਰ ਵਲੱਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਵਿੱਚ ਅੱਜ ਬਾਂਦਰਾਂ ਦੀ ਟੋਲੀ ਆ ਗਈ, ਜਿਸ ਕਾਰਨ ਘੱਟੋ-ਘੱਟ 2 ਉਡਾਣਾਂ ਪ੍ਰਭਾਵਿਤ ਹੋਈਆਂ| ਹਵਾਈ ਅੱਡਾ ਨਿਰਦੇਸ਼ਕ ਮਨੋਜ ਗੰਜਲ ਨੇ ਦੱਸਿਆ ਕਿ ਸਵੇਰੇ ਕਰੀਬ 9.45 ਵਜੇ ਏਅਰ ਟ੍ਰੈਫਿਕ ਕੰਟਰੋਲ ਯਾਨੀ ਏ.ਟੀ.ਸੀ. ਨੇ ਦੇਖਿਆ ਕਿ ਕੁਝ ਬਾਂਦਰ ਕੈਂਪਸ ਵਿੱਚ ਆਏ ਹਨ| ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਰੀਬ 10 ਮਿੰਟ ਵਿੱਚ ਹੀ ਬਾਹਰ ਕੱਢ ਦਿੱਤਾ ਗਿਆ| ਚੌਕਸੀ ਦੇ ਤੌਰ ਤੇ ਇਕ ਜਾਣ ਵਾਲੀ ਅਤੇ ਇਕ ਆਉਣ ਵਾਲੀ ਘਰੇਲੂ ਉਡਾਣ ਨੂੰ ਰੋਕ ਦਿੱਤਾ ਗਿਆ ਸੀ| ਇਸ ਤੋਂ ਇਲਾਵਾ ਕੋਈ ਹੋਰ ਉਡਾਣ ਪ੍ਰਭਾਵਿਤ ਨਹੀਂ ਹੋਈ|

Leave a Reply

Your email address will not be published. Required fields are marked *