ਹਵਾਈ ਵਿੱਚ ‘ਕਿਲਾਊ’ ਜਵਾਲਾਮੁਖੀ ਦਾ ਕਹਿਰ, 82 ਇਮਾਰਤਾਂ ਨੇ ਤਬਾਹ

ਹਵਾਈ, 1 ਜੂਨ (ਸ.ਬ.) ਅਮਰੀਕਾ ਦੇ ਹਵਾਈ ਟਾਪੂ ਤੇ ਪਿਛਲੇ ਕਈ ਦਿਨਾਂ ਤੋਂ ‘ਕਿਲਾਊ’ ਜਵਾਲਾਮੁਖੀ ਦਾ ਲਾਵਾ ਫੁੱਟ ਰਿਹਾ ਹੈ ਅਤੇ ਇਸ ਨਾਲ 12 ਹੋਰ ਘਰ ਤਬਾਅ ਹੋ ਗਏ ਹਨ| ਹੁਣ ਤੱਕ ਇਸ ਲਾਵੇ ਨਾਲ 82 ਇਮਾਰਤਾਂ ਤਬਾਹ ਹੋ ਚੁੱਕੀਆਂ ਹਨ ਅਤੇ ਇਕ ਵਿਅਕਤੀ ਇਸ ਦੀ ਲਪੇਟ ਵਿਚ ਆਉਣ ਨਾਲ ਆਪਣਾ ਇਕ ਪੈਰ ਗੁਆ ਚੁੱਕਾ ਹੈ| ਇਸ ਤੋਂ ਇਲਾਵਾ 325 ਏਕੜ ਜ਼ਮੀਨ ਨੂੰ ਵੀ ਇਹ ਨਿਗਲ ਗਿਆ ਹੈ|
ਜਵਾਲਾਮੁਖੀ ਵਿਚੋਂ 200 ਫੁੱਟ ਤੱਕ ਲਾਵਾ ਉਛਲ ਰਿਹਾ ਹੈ ਅਤੇ 900 ਫੁੱਟ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਲਾਵਾ ਘਰਾਂ ਵੱਲ ਵਧ ਰਿਹਾ ਹੈ| ਜਵਾਲਾਮੁਖੀ ਧਮਾਕੇ ਤੋਂ ਬਾਅਦ ਹੁਣ ਤੱਕ 2000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ| ਉਥੇ ਨੈਸ਼ਨਲ ਗਾਰਡ ਨੇ 4 ਲੋਕਾਂ ਨੂੰ ਏਅਰ ਲਿਫਟ ਕੀਤਾ ਹੈ| ਜ਼ਿਕਰਯੋਗ ਹੈ ਕਿ ਕਿ ਅਮਰੀਕਾ ਦੇ ਸੂਬੇ ਹਵਾਈ ਵਿਚ ਸਥਿਤ ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਵਿਚੋਂ ਇਕ ‘ਕਿਲਾਊ’ ਜਲਾਵਾਮੁਖੀ ਵਿਚ ਬੀਤੀ 3 ਮਈ ਨੂੰ ਧਮਾਕਾ ਹੋਇਆ ਸੀ| ਧਮਾਕੇ ਤੋਂ ਬਾਅਦ ਉਸ ਵਿਚੋਂ ਵੱਡੀ ਮਾਤਰਾ ਵਿਚ ਨਿਕਲਿਆ ਲਾਵਾ ਨੇੜੇ-ਤੇੜੇ ਦੇ ਖੇਤਰਾਂ ਵਿਚ ਫੈਲਣ ਦੇ ਨਾਲ-ਨਾਲ ਪ੍ਰਸ਼ਾਂਤ ਮਹਾਸਾਗਰ ਵਿਚ ਦਾਖਲ ਹੋ ਗਿਆ ਹੈ ਅਤੇ ਇਹ ਲਾਵਾ ਨੇੜੇ ਦੇ ਇਕ ਬਿਜਲੀ ਪਲਾਂਟ ਤੱਕ ਪਹੁੰਚ ਗਿਆ ਹੈ| ਸੂਬਾ ਸਰਕਾਰ ਵੱਲੋਂ ਸੰਚਾਲਿਤ ਪੁਨਾ ਜਿਓਥਰਮਲ ਕੰਪਨੀ (ਪੀਜੀਵੀ) ਪਲਾਂਟ ਵਿਚ ਭੂਮੀਗਤ ਖੂਹਾਂ ਦੇ ਪਾਣੀ ਨੂੰ ਭਾਵ ਵਿਚ ਤਬਦੀਲ ਕਰ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ| ਲਾਵਾ ਭਰਨ ਨਾਲ ਪਲਾਂਟ ਵਿਚ ਧਮਾਕਾ ਨਾ ਹੋਵੇ ਅਤੇ ਖੂਹਾਂ ਵਿਚ ਭਰੇ ਠੰਡੇ ਪਾਣੀ ਵਿਚੋਂ ਹਾਨੀਕਾਰਕ ਧੂੰਆਂ ਨਾ ਨਿਕਲੇ, ਇਸ ਲਈ ਬਚਾਅ ਕਰਮਚਾਰੀ ਕਈ ਉਪਾਅ ਕਰ ਰਹੇ ਹਨ|

Leave a Reply

Your email address will not be published. Required fields are marked *