ਹਵਾਲਾ ਕਾਰੋਬਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, 22 ਦਸੰਬਰ (ਸ.ਬ.) ਕਾਲੇਧਨ ਖਿਲਾਫ ਮੁਹਿੰਮ ਜਾਰੀ ਰੱਖਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਵੱਡੇ ਹਵਾਲਾ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ| ਈ.ਡੀ. ਨੇ ਕੋਲਕਾਤਾ ਦੇ ਕਾਰੋਬਾਰੀ ਪਾਰਸਮਲ ਲੋਢਾ ਨੂੰ ਗ੍ਰਿਫ਼ਤਾਰ ਕੀਤਾ| ਪਾਰਸਮਲ ਹਵਾਲਾ ਰੈਕੇਟਿਅਰ ਹੈ ਤੇ ਉਸ ਤੇ ਦਿੱਲੀ ਦੀ ਲਾਅ ਫਰਮ ਦੇ ਮਾਲਿਕ ਰੋਹਿਤ ਟੰਡਨ ਤੋਂ ਨੋਟ ਬਦਲਾਉਣ ਦਾ ਦੋਸ਼ ਹੈ| ਰੋਹਿਤ ਟੰਡਨ ਨੂੰ ਕੁਝ ਹਫਤੇ ਪਹਿਲਾ ਹੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ| ਈ.ਡੀ. ਦੀ ਟੀਮ ਪਾਰਸਮਲ ਨੂੰ ਦਿੱਲੀ ਲੈ ਕੇ ਆ ਰਹੀ ਹੈ| ਉਸ ਨੂੰ ਮੁੰਬਈ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ| ਉਹ ਲੰਬੇ ਵਕਤ ਤੋਂ ਕਾਲੇ ਧਨ ਨੂੰ ਚਿੱਟਾ ਕਰਨ ਦਾ ਕੰਮ ਕਰ ਰਿਹਾ ਸੀ

Leave a Reply

Your email address will not be published. Required fields are marked *