ਹਵਾ ਪ੍ਰਦੂਸ਼ਣ ਨਾਲ ਪੰਜਾਬ ਵਿੱਚ ਪਿਛਲੇ ਸਾਲ ਹੋਈਆਂ 26594 ਮੌਤਾਂ : ਰਿਸਰਚ

ਨਵੀਂ ਦਿੱਲੀ,7 ਦਸੰਬਰ (ਸ.ਬ.) ਪਿਛਲੇ ਸਾਲ 2017 ਵਿੱਚ ਪੰਜਾਬ ਵਿੱਚ ਆਮ ਤੋਂ ਡੇਢ ਤੋਂ 2 ਗੁਣਾ ਜ਼ਿਆਦਾ ਹਵਾ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ| ਹਵਾ ਪ੍ਰਦੂਸ਼ਣ ਨਾਲ ਸੂਬੇ ਵਿੱਚ ਪਿਛਲੇ ਸਾਲ 26,594 ਵਿਅਕਤੀਆਂ ਦੀ ਮੌਤ ਹੋਈ| ਇਸ ਕਾਰਨ ਪੰਜਾਬ ਦੇ ਲੋਕਾਂ ਦੀ ਉਮਰ 1.8 ਸਾਲ ਘੱਟ ਹੋਣ ਦਾ ਅੰਦਾਜ਼ਾ ਵਿਗਿਆਨੀਆਂ ਨੇ ਲਗਾਇਆ ਹੈ| ਇਹ ਰਿਸਰਚ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਸਮੇਤ ਦੇਸ਼ ਦੇ ਕਈ ਹਸਪਤਾਲ ਸੰਸਥਾਨਾਂ ਦੇ ਵਿਗਿਆਨੀਆਂ ਨੇ ਮਿਲ ਕੇ ਕੀਤੀ ਹੈ| ਦਿੱਲੀ ਵਿੱਚ ਆਮ ਤੋਂ 5 ਗੁਣਾਂ ਜ਼ਿਆਦਾ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ| ਦਿੱਲੀ ਦੇ ਲੋਕਾਂ ਦੀ ਉਮਰ ਵਿੱਚ 1.6 ਸਾਲ ਦੀ ਕਮੀ ਹੋਣ ਦਾ ਅਨੁਮਾਨ ਹੈ| ਆਮ ਤੋਂ ਜ਼ਿਆਦਾ ਪ੍ਰਦੂਸ਼ਣ ਨਾਲ ਰਾਜਸਥਾਨ ਵਿੱਚ 2.5 ਯੂ.ਪੀ. ਵਿੱਚ 2.2 ਅਤੇ ਹਰਿਆਣਾ ਦੇ ਲੋਕਾਂ ਦੀ ਉਮਰ ਵਿੱਚ 2.1 ਸਾਲ ਦਾ ਕਮੀ ਹੋਣ ਦੀ ਸੰਭਾਵਨਾ ਹੈ| ਦਿੱਲੀ ਵਿੱਚ ਜ਼ਿਆਦਾ ਪ੍ਰਦੂਸ਼ਣ ਹੋਣ ਤੋਂ ਬਾਅਦ ਵੀ ਉਮਰ ਤੋਂ ਜ਼ਿਆਦਾ ਕਮੀ ਹੋਣ ਦੀ ਵਜ੍ਹਾ ਬਿਹਤਰ ਹਸਪਤਾਲ ਸੇਵਾ ਨੂੰ ਦੱਸਿਆ ਗਿਆ ਹੈ| ਰਿਪੋਰਟ ਨੂੰ ‘ਦ ਲੈਂਸੇਟ ਜਰਨਲ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ| ਪਿਛਲੇ ਸਾਲ ਦੇਸ਼ ਵਿੱਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ ਨਾਲ 12,40,530 ਲੋਕਾਂ ਦੀ ਮੌਤ ਹੋਈ ਹੈ| ਇਸ ਵਿੱਚ 6,73,129 ਦੀ ਮੌਤ ਆਊਟਡੋਰ ਅਤੇ 4 ਲੱਖ 81 ਹਜ਼ਾਰ 738 ਵਿਅਕਤੀਆਂ ਦੀ ਮੌਤ ਹਾਊਸਹੋਲਡ ਪ੍ਰਦੂਸ਼ਣ ਨਾਲ ਹੋਈ|
ਦਿੱਲੀ ਵਿੱਚ ਪੀ.ਐਮ. 2.5 ਦੀ ਮਾਤਰਾ 209 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਰਿਕਾਰਡ ਕੀਤੀ ਗਈ ਹੈ ਜਦਕਿ ਪੰਜਾਬ ਵਿੱਚ ਪੀ.ਐਮ 2.5 ਦੀ ਮਾਤਰਾ 122 ਤੋਂ 164, ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵਿੱਚ ਪੀ.ਐਮ, 2.5 ਕਰੋੜ ਰਿਕਾਰਡ ਕੀਤਾ ਗਿਆ ਹੈ| ਰਾਜਸਥਾਨ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਪੀ.ਐਸ.2.5 ਦਾ ਪੱਧਰ 81.4 ਤੋਂ 93.4 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਰਿਕਾਰਡ ਹੋਇਆ ਹੈ| ਨੈਸ਼ਨਲ ਐਂਬਿਏਂਟ ਏਅਰ ਕੁਆਲਿਟੀ ਸਟ੍ਰੈਂਡਰਡ ਮੁਤਾਬਕ 40 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਪੀ.ਐਮ, 2.5 ਦਾ ਪੱਧਰ ਨਾਰਮਲ ਮੰਨਿਆ ਜਾਂਦਾ ਹੈ|

Leave a Reply

Your email address will not be published. Required fields are marked *