ਹਵਾ ਵਿੱਚ ਲਹਿਰਾਉਂਦਾ ਆਇਆ ਪੱਥਰ ਕਾਰਾਂ ਤੇ ਡਿੱਗਿਆ, ਲੋਕ ਮੰਨ ਰਹੇ ਉਲਕਾ ਪਿੰਡ

ਯਮੁਨਾਨਗਰ, 14 ਦਸੰਬਰ (ਸ.ਬ.) ਇੱਥੋਂ ਦੇ ਪਿੰਡ ਸੁਡਲ ਵਿੱਚ ਉਲਕਾ ਪਿੰਡ ਡਿੱਗਣ ਦੀ ਇਕ ਘਟਨਾ ਸਾਹਮਣੇ ਆਈ ਹੈ| ਦੱਸਿਆ ਜਾ ਰਿਹਾ ਹੈ ਕਿ ਇਕ ਅਜੀਬ ਜਿਹੀ ਕਿਸਮ ਦਾ ਪੱਥਰ ਦਾ ਟੁੱਕੜਾ ਆਸਮਾਨ ਤੋਂ ਹਵਾ ਵਿੱਚ ਉਡਦਾ ਆਇਆ, ਜਿਸ ਨੇ ਇੱਥੇ ਘਰ ਵਿੱਚ ਖੜ੍ਹੀਆਂ 2 ਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ|
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਰਵੀ ਸ਼ਯੋਰਾਣ ਦੇ ਘਰ 2 ਕਾਰਾਂ ਖੜ੍ਹੀਆਂ ਸਨ| ਅਚਾਨਕ ਇਕ ਪੱਥਰ ਹਵਾ ਵਿੱਚ ਲਹਿਰਾਉਂਦਾ ਹੋਇਆ ਆਇਆ ਅਤੇ ਇਨ੍ਹਾਂ ਕਾਰਾਂ ਤੇ ਆ ਡਿੱਗਿਆ| ਇਸ ਘਟਨਾ ਵਿੱਚ ਇਕ ਕਾਰ ਦਾ ਪਿਛਲਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ, ਉੱਥੇ ਹੀ ਕੋਲ ਹੀ ਖੜ੍ਹੀ ਇਕ ਹੋਰ ਕਾਰ ਵਿੱਚ ਵੀ ਇਸ ਕਾਰਨ ਬਹੁਤ ਨੁਕਸਾਨ ਪੁੱਜਿਆ ਹੈ| ਹਾਲਾਂਕਿ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋ ਪਾ ਰਹੀ ਹੈ ਪਰ ਇਸ ਪੱਥਰ ਨੂੰ ਉਲਕਾ ਪਿੰਡ ਮੰਨਿਆ ਜਾ ਰਿਹਾ ਹੈ| ਇਸ ਘਟਨਾ ਤੋਂ ਬਾਅਦ ਰਵੀ ਸ਼ਯੋਰਾਣ ਦੇ ਘਰ ਇਸ ਅਨੋਖੇ ਪੱਥਰ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ|

Leave a Reply

Your email address will not be published. Required fields are marked *