ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ ਪਹੁੰਚੇ ਟਰੰਪ

ਵਾਸ਼ਿੰਗਟਨ, 6 ਅਕਤੂਬਰ (ਸ.ਬ.) ਕੋਰੋਨਾ ਇਨਫੈਕਸ਼ਨ ਦਾ ਇਲਾਜ ਕਰਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ| ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਵਾਪਸ ਵ੍ਹਾਈਟ ਹਾਊਸ ਵਿੱਚ ਪਹੁੰਚੇ ਹਨ|
ਟਰੰਪ ਨੇ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਵਿੱਚ ਜਲਦ ਦੁਬਾਰਾ ਉਤਰਨ ਦੀ ਉਮੀਦ ਜਤਾਈ ਹੈ| ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਸੋਮਵਾਰ ਸ਼ਾਮ ਨੂੰ ਹੀ ਹਸਪਤਾਲ ਤੋਂ ਛੁੱਟੀ ਲੈ ਲੈਣਗੇ| ਡਾ. ਕੋਨਲੇ ਮੁਤਾਬਕ, ਟਰੰਪ ਦੇ ਆਕਸੀਜਨ ਪੱਧਰ ਵਿੱਚ ਗਿਰਾਵਟ ਮਗਰੋਂ ਹਸਪਤਾਲ ਇਲਾਜ ਦੌਰਾਨ ਉਨ੍ਹਾਂ ਨੂੰ ਦੋ ਵਾਰ ਵਾਧੂ ਆਕਸੀਜਨ ਦਿੱਤੀ ਗਈ ਸੀ|
ਵ੍ਹਾਈਟ ਹਾਊਸ ਦੇ ਡਾ. ਸੀਨ ਕੋਨਲੇ ਨੇ ਕਿਹਾ ਸੀ ਡੋਨਾਲਡ ਟਰੰਪ ਦੀ ਸਿਹਤ ਸੁਧਰ ਰਹੀ ਹੈ ਅਤੇ ਉਹ ਛੁੱਟੀ ਲੈ ਸਕਦੇ ਹਨ| ਹਾਲਾਂਕਿ, ਡਾ. ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਪਰ ਘਰ ਜਾਣ ਲਈ ਸੁਰੱਖਿਅਤ ਹਨ ਅਤੇ ਉੱਥੇ ਹੀ ਉਨ੍ਹਾਂ ਨੂੰ 24 ਘੰਟੇ ਵਿਸ਼ਵ ਪੱਧਰੀ ਮੈਡੀਕਲ ਸਹੂਲਤ ਮਿਲਦੀ ਰਹੇਗੀ| ਡਾ. ਨੇ ਇਹ ਕਿ ਜਿਊਂਦਾ ਵਾਇਰਸ ਦੇ ਹੁਣ ਵੀ ਮੌਜੂਦ ਹੋਣ ਦੇ ਕੋਈ ਸਬੂਤ ਨਹੀਂ ਹਨ, ਜੋ ਟਰੰਪ ਹੋਰਾਂ ਵਿੱਚ ਫੈਲਾ ਸਕਦੇ ਹੋਣ| ਮੈਡੀਕਲ ਟੀਮ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੂੰ ਸਾਹ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ ਅਤੇ ਬੀਤੇ 72 ਘੰਟੇ ਵਿੱਚ ਉਨ੍ਹਾਂ ਨੂੰ ਬੁਖ਼ਾਰ ਵੀ ਨਹੀਂ ਆਇਆ ਹੈ| ਟਰੰਪ ਦਾ ਆਕਸੀਜਨ ਪੱਧਰ ਹੁਣ ਠੀਕ ਹੈ|

Leave a Reply

Your email address will not be published. Required fields are marked *