ਹਸਪਤਾਲ ਦੇ ਸਟਾਫ਼ ਵੱਲੋਂ ਨੌਜਵਾਨ ਦੀ ਕੁੱਟਮਾਰ, ਮੌਤ
ਨਵੀਂ ਦਿੱਲੀ, 14 ਫਰਵਰੀ (ਸ.ਬ.) ਦੱਖਣੀ ਪੱਛਮੀ ਦਿੱਲੀ ਦੇ ਜਫਰਪੁਰ ਕਲਾਂ ਵਿੱਚ ਮੌਜੂਦ ਸਰਕਾਰੀ ਹਸਪਤਾਲ ਦੇ ਸਟਾਫ਼ ਵੱਲੋਂ ਇਕ 32 ਸਾਲਾਂ ਨੌਜਵਾਨ ਨੂੰ ਕਥਿਤ ਰੂਪ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ| ਮ੍ਰਿਤਕ ਦੇ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮ੍ਰਿਤਕ ਨੌਜਵਾਨ ਵੱਲੋਂ ਆਪਣੀ ਅਪਾਹਜ ਪਤਨੀ ਦੇ ਇਲਾਜ ਵਿਚ ਹਸਪਤਾਲ ਵੱਲੋਂ ਹੋ ਰਹੀ ਕੁਤਾਹੀ ਦੇ ਚੱਲਦਿਆਂ ਵਿਰੋਧ ਕੀਤਾ ਜਾ ਰਿਹਾ ਸੀ| ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ਼ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੀ ਮੌਤ ਹੋ ਗਈ|