ਹਸਪਤਾਲ ਭਲਾਈ ਸ਼ਾਖਾ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਅਮਨਦੀਪ ਕੌਰ

ਸੀਨੀਅਰ ਵਾਇਸ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ  ਸ੍ਰੀਮਤੀ ਅਮਨਦੀਪ ਕੌਰ ਨੇ ਮਰੀਜ਼ਾਂ ਨੂੰ ਵੰਡੇ ਫ਼ਲ

ਐਸ.ਏ.ਐਸ.ਨਗਰ, 13 ਅਗਸਤ : ਜਿਲ੍ਹਾ ਰੈੱਡ ਕਰਾਸ ਸ਼ਾਖਾ ਐਸ.ਏ.ਐਸ.ਨਗਰ ਅਤੇ ਹਸਪਤਾਲ ਭਲਾਈ ਸ਼ਾਖਾ ਲੋੜਵੰਦ ਮਰੀਜ਼ਾਂ ਅਤੇ ਗਰੀਬ ਲੋੜਵੰਦ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੰਦ ਹੈ| ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸੀਨੀਅਰ ਵਾਇਸ ਪ੍ਰਧਾਨ ਜਿਲਾ੍ਹ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਮਨਦੀਪ ਕੌਰ ਨੇ ਅਜ਼ਾਦੀ ਦਿਵਸ ਦੇ ਮੱਦੇ ਨਜ਼ਰ ਸਥਾਨਕ ਸਿਵਲ ਹਸਪਤਾਲ ਫੇਜ਼-6 ਵਿਖੇ  ਮਰੀਜ਼ਾਂ ਨੂੰ ਫਲ ਵੰਡਣ ਉਪਰੰਤ ਕੀਤਾ| ਉਹਨਾਂ ਇਸ ਮੌਕੇ ਮਰੀਜ਼ਾਂ ਨੂੰ ਆਜ਼ਾਦੀ ਦਿਵਸ  ਦੀਆਂ ਮੁਬਾਰਕਾਂ ਵੀ ਦਿੱਤੀਆਂ| ਸ੍ਰੀਮਤੀ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਮਰੀਜਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ| ਇਸ ਮੋਕੇ ਸੀਨੀਅਰ ਮੈਡੀਕਲ ਅਫ਼ਸਰ –2 ਡਾ. ਐਚ.ਐਸ.ਓਬਰਾਏ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸੀਨੀਅਰ ਵਾਇਸ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਮਨਦੀਪ ਕੌਰ ਦਾ ਸਿਵਲ  ਹਸਪਤਾਲ ਵਿਖੇ ਪਹੁੰਚਣ ਤੇ  ਸਵਾਗਤ ਕਰਦਿਆਂ ਉਨ੍ਹਾ ਨੂੰ ਜੀ ਆਇਆ ਆਖਿਆ ਅਤੇ ਮਰੀਜ਼ਾਂ ਨੂੰ ਫਲ ਵੰਡਣ ਤੇ ਧੰਨਵਾਦ ਵੀ ਕੀਤਾ|
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਅਵਨੀਤ ਕੌਰ, ਸ੍ਰੀ ਰਾਜੇਸ਼ ਕੁਮਾਰ ਪੀ.ਸੀ.ਐਸ, ਸ੍ਰੀ ਰਾਜ ਕੁਮਾਰ ਪੀ.ਸੀ.ਐਸ, ਸ੍ਰੀਮਤੀ ਮਨਜੀਤ ਕੌਰ ਪੀ.ਸੀ.ਐਸ (ਤਿੰਨੇ ਸਿਖਲਾਈ ਅਧੀਨ) ਸਮਾਜ ਸੇਵੀ ਡਾ. ਰਾਮ ਮਲਹੋਤਰਾ,  ਜ਼ਿਲ੍ਹ੍ਰਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ  ਰਾਜ ਮਲ ,  ਸ੍ਰੀ ਬਲਜੀਤ ਸਿੰਘ,  ਸਟਾਰ ਬਲੱਡ ਡੋਨਰ ਸ੍ਰੀਮਤੀ ਜਸਵੰਤ ਕੌਰ,  ਸ੍ਰੀ ਬਲਵੰਤ ਸਿੰਘ, ਸ. ਸੁਖਦੀਪ ਸਿੰਘ, ਸ੍ਰੀ ਸਿਕੰਦਰ ਸਿੰਘ, ਸ੍ਰੀਮਤੀ ਸਿਮਰਨਜੀਤ ਕੋਰ, ਸ੍ਰੀ ਗਗਨਦੀਪ ਸਿੰਘ, ਸ੍ਰੀ ਕਮਲਦੀਪ ਸਿੰਘ ਅਤੇ ਸ੍ਰੀ ਸੁਖਵੰਤ ਸਿੰਘ ਸੁਪਰਵਾਇਜਰ ਰੈੱਡ ਕਰਾਸ ਸੋਸਾਇਟੀ ਸਮੇਤ ਸਿਵਲ ਹਸਪਤਾਲ ਦੇ ਹੋਰ ਡਾਕਟਰ ਵੀ ਮੌਜੂਦ ਸਨ|

Leave a Reply

Your email address will not be published. Required fields are marked *