ਹਸਪਤਾਲ ਵਿਚੋਂ ਕੈਦੀ ਫਰਾਰ

ਪੰਚਕੂਲਾ, 17 ਜੂਨ (ਸ.ਬ.) ਪੰਚਕੂਲਾ ਦੇ ਸੈਕਟਰ-6 ਵਿੱਚ ਸਥਿਤ ਨਾਗਰਿਕ ਹਸਪਤਾਲ ਵਿਚੋਂ ਅੱਜ ਇਕ ਕੈਦੀ ਫਰਾਰ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਟੀਮ ਅੰਬਾਲਾ ਸੈਂਟਰਲ ਜੇਲ ਵਿੱਚੋਂ ਡਕੈਤੀ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਦੋ ਕੈਦੀਆਂ ਨੂੰ ਪੰਚਕੂਲਾ ਦੇ ਨਾਗਰਿਕ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਈ ਸੀ| ਜਦੋਂ ਹਸਪਤਾਲ ਵਿੱਚ ਕੈਦੀ ਦੀ ਐਮ ਆਰ ਆਈ ਕੀਤੀ ਜਾ ਰਹੀ ਸੀ ਤਾਂ ਉਹ ਪੁਲੀਸ ਮੁਲਾਜਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਫਰਾਰ ਹੋ ਗਿਆ| ਇਸੇ ਦੌਰਾਨ ਹਸਪਤਾਲ ਵਿੱਚ ਬਾਹਰੋਂ ਆਏ ਤਿੰਨ ਵਿਅਕਤੀਆਂ ਨੇ ਹਸਪਤਾਲ ਵਿੱਚ ਬੰਦੂਕ ਦਿਖਾ ਕੇ ਉਸਨੂੰ ਫਰਾਰ ਹੋਣ ਵਿੱਚ ਸਹਾਇਤਾ ਕੀਤੀ|

Leave a Reply

Your email address will not be published. Required fields are marked *