ਹਸਪਤਾਲ ਵਿੱਚ ਦਾਖਿਲ ਲਾਵਾਰਿਸ ਵਿਅਕਤੀ ਦੀ ਮੌਤ

ਐਸ.ਏ.ਐਸ.ਨਗਰ, 24 ਸਤੰਬਰ (ਸ.ਬ.) ਪਿਛਲੇ ਕੁੱਝ ਸਮੇਂ ਤੋਂ ਪਿੰਡ ਗਿੱਦੜਪੁਰ ਵਿੱਚ ਰਹਿ ਰਹੇ ਇੱਕ ਲਾਵਾਰਿਸ ਵਿਅਕਤੀ (ਜਿਸਨੂੰ ਪਿੰਡ ਦੀ ਪੰਚਾਇਤ ਵਲੋਂ ਬਿਮਾਰ ਹੋਣ ਕਾਰਨ ਫੇਜ਼ 6 ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਦੀ ਮੌਤ ਹੋ ਜਾਣ ਤੋਂ ਬਾਅਦ ਸੋਹਾਣਾ ਪੁਲੀਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਫੇਜ਼ 6 ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਤਾਂ ਜੋ ਉਸਦੀ ਪਹਿਚਾਣ ਕੀਤੀ ਜਾ ਸਕੇ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਸੋਹਾਣਾ ਦੇ ਮੁੱਖ ਅਫਸਰ ਸ੍ਰ. ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਰਾਜੂ ਦੱਸਿਆ ਗਿਆ ਹੈ ਪਰੰਤੂ ਇਸਦੀ ਮੁਕੰਮਲ ਸ਼ਨਾਖਤ ਨਹੀਂ ਹੋਈ ਹੈ| ਮ੍ਰਿਤਕ ਦੀ ਉਮਰ ਕਰੀਬ 50 ਸਾਲ, ਸਰੀਰ ਪਤਲਾ, ਕੱਦ 5 ਫੁੱਟ 5 ਇੰਚ, ਦਾਹੜੀ ਕੱਟੀ ਹੋਈ, ਸਿਰ ਦੇ ਵਾਲ ਕੱਟੇ ਹੋਏ ਹਨ| ਉਸਨੇ ਹਰੇ ਰੰਗ ਦੀ ਸ਼ਰਟ, ਕਾਲੀ ਲੋਅਰ, ਹਰਾ ਪਰਨਾ ਪਾਇਆ ਹੋਇਆ ਸੀ| ਇਹ ਵਿਅਕਤੀ ਕੁਝ ਸਮੇਂ ਤੋਂ ਇਸ ਪਿੰਡ ਵਿੱਚ ਹੀ ਸੀ ਜਿਹੜਾ ਦਿਨ ਵੇਲੇ ਘੁੰਮਦਾ ਰਹਿੰਦਾ ਸੀ ਅਤੇ ਰਾਤ ਨੂੰ ਜਿੱਥੇ ਥਾਂ ਮਿਲਦੀ ਸੋ ਜਾਂਦਾ ਸੀ|
ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾ ਮ੍ਰਿਤਕ ਦੇ ਬਿਮਾਰ ਹੋਣ ਪਿੰਡ ਦੀ ਪੰਚਾਇਤ ਵਲੋਂ ਉਸਨੂੰ ਮੁਹਾਲੀ             ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ  ਉਸਦੀ ਮੌਤ ਹੋ ਗਈ| 
ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਫੇਜ਼ 6 ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਜਿਸਤੋਂ ਬਾਅਦ ਪੁਲਸ ਵਲੋਂ ਉਸਦਾ ਅੰਤਮ ਸਸਕਾਰ ਕਰਵਾ ਦਿੱਤਾ ਜਾਵੇਗਾ| 

Leave a Reply

Your email address will not be published. Required fields are marked *