ਹਸਪਤਾਲ ਵਿੱਚ ਨਵਾਜ਼ ਸ਼ਰੀਫ ਦੇ ਵਾਰਡ ਨੂੰ ਐਲਾਨਿਆ ਗਿਆ ‘ਜੇਲ’

ਇਸਲਾਮਾਬਾਦ , 31 ਜੁਲਾਈ (ਸ.ਬ.) ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਭਰਤੀ ਕਰਵਾਇਆ ਗਿਆ ਹੈ| ਅਦਿਆਲਾ ਜੇਲ ਵਿਚ ਸਜ਼ਾ ਕੱਟ ਰਹੇ ਨਵਾਜ਼ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ| ਉਨ੍ਹਾਂ ਦੀ ਮੈਡੀਕਲ ਜਾਂਚ ਕਰਨ ਵਾਲੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਏ ਜਾਣ ਦੀ ਗੱਲ ਕਹੀ ਸੀ| ਜਾਣਕਾਰੀ ਮੁਤਾਬਕ ਹਸਪਤਾਲ ਦੇ ਜਿਸ ਵਾਰਡ ਵਿਚ ਨਵਾਜ਼ ਸ਼ਰੀਫ ਨੂੰ ਭਰਤੀ ਕਰਵਾਇਆ ਗਿਆ ਹੈ, ਉਸ ਵਾਰਡ ਮਤਲਬ ਕਾਰਡੀਅਕ ਸੈਂਟਰ ਨੂੰ ਜੇਲ ਐਲਾਨ ਕਰ ਦਿੱਤਾ ਗਿਆ ਹੈ| ਪਾਕਿਸਤਾਨੀ ਮੀਡੀਆ ਮੁਤਾਬਕ ਮੈਡੀਕਲ ਕਾਲਜ ਦੇ ਚੀਫ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰਡ ਨੂੰ ਹੁਣ ਜੇਲ ਦੀ ਤਰ੍ਹਾਂ ਹੀ ਦੇਖਿਆ ਜਾਵੇਗਾ| ਹਸਪਤਾਲ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਵਾਰਡ ਹੁਣ ਜੇਲ ਦੀ ਤਰ੍ਹਾਂ ਉਦੋਂ ਤੱਕ ਰਹੇਗਾ, ਜਦੋਂ ਤੱਕ ਨਵਾਜ਼ ਸ਼ਰੀਫ ਇੱਥੇ ਭਰਤੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲੇਗਾ| ਨਵਾਜ਼ ਦੀ ਸੁਰੱਖਿਆ ਵਿਵਸਥਾ ਦੇ ਬਾਰੇ ਵਿਚ ਜਾਣਕਾਰੀ ਇਸਲਾਮਾਬਾਦ ਰਾਜਧਾਨੀ ਖੇਤਰੀ ਪੁਲੀਸ ਦੇਵੇਗੀ|

Leave a Reply

Your email address will not be published. Required fields are marked *