ਹਾਈਕੋਰਟ ਦੇ ਵਕੀਲ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ

ਪਟਨਾ, 5 ਦਸੰਬਰ (ਸ.ਬ.) ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਅਪਰਾਧੀਆਂ ਨੇ ਅੱਜ ਦਿਨ-ਦਿਹਾੜੇ ਹਾਈਕੋਰਟ ਦੇ ਵਕੀਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਘਟਨਾ ਸ਼ਹਿਰ ਦੇ ਰਾਜਵੰਸ਼ੀ ਨਗਰ ਇਲਾਕੇ ਵਿੱਚ ਵਾਪਰੀ, ਜਿੱਥੇ ਵਕੀਲ ਨੂੰ ਨਿਸ਼ਾਨਾ ਬਣਾਉਂਦਿਆਂ ਅਪਰਾਧੀਆਂ ਨੇ ਗੋਲੀਬਾਰੀ ਕੀਤੀ| ਗੋਲੀ ਲੱਗਣ ਕਾਰਨ ਵਕੀਲ ਦੀ ਮੌਕੇ ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਪਹਿਚਾਣ ਜਤਿੰਦਰ ਕੁਮਾਰ ਦੇ ਤੌਰ ਹੋਈ ਹੈ, ਜਿਹੜੇ ਕਿ ਪਟਨਾ ਦੇ ਰਹਿਣ ਵਾਲੇ ਸਨ ਅਤੇ ਹਾਈਕੋਰਟ ਵਿੱਚ ਪ੍ਰੈਟਿਕਸ ਲਈ ਜਾ ਰਹੇ ਸਨ| ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਟਨਾ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *