ਹਾਈਕੋਰਟ ਨੇ ਰੈਲੀ ਦੀ ਆਗਿਆ ਦੇ ਕੇ ਲੋਕਤੰਤਰ ਨੂੰ ਅਗਵਾ ਹੋਣ ਤੋਂ ਬਚਾਇਆ : ਤਰੁਣ ਚੁਗ

ਚੰਡੀਗੜ੍ਹ , 15 ਸਤੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਸ਼੍ਰੀ ਤਰੁਣ ਚੁਗ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਹਾਈਕੋਰਟ ਨੇ ਅਕਾਲੀ ਦਲ ਦੀ ਫਰੀਦਕੋਟ ਵਿੱਚ ਹੋਣ ਵਾਲੀ ਪੋਲ ਖੋਲ ਰੈਲੀ ਨੂੰ ਕਰਨ ਦੀ ਆਗਿਆ ਦੇ ਕੇ ਲੋਕਤੰਤਰ ਨੂੰ ਅਗਵਾ ਹੋਣ ਤੋਂ ਬਚਾ ਲਿਆ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਚੁਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਗੈਰਲੋਕਤੰਤਰੀ, ਨਾਦਰਸ਼ਾਹੀ ਅਤੇ ਰਾਜਸ਼ਾਹੀ ਢੰਗ ਨਾਲ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਪੋਲ ਖੋਲ ਰੈਲੀ ਉਪਰ ਰੋਕ ਲਗਾ ਕੇ ਐਮਰਜਂੈਸੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ| ਉਹਨਾਂ ਕਿਹਾ ਕਿ ਭਾਰਤ ਦੀ ਨਿਆਂ ਵਿਵਸਥਾ ਲੋਕਤੰਤਰ ਨੂੰ ਬਚਾਉਣ ਲਈ ਸਮੇਂ ਸਮੇਂ ਤੇ ਦਖਲਅੰਦਾਜੀ ਕਰਕੇ ਨਿਰਕੁੰਸ਼ ਸਰਕਾਰਾਂ ਦੇ ਗੈਰ ਲੋਕਤੰਤਰੀ ਹੁਕਮਾਂ ਨੂੰ ਰੱਦ ਕਰ ਚੁੱਕੀ ਹੈ|

Leave a Reply

Your email address will not be published. Required fields are marked *