ਹਾਈਕੋਰਟ ਨੇ ਵਧਾਈ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ

ਪਟਨਾ, 29 ਜੂਨ (ਸ.ਬ.) ਚਾਰਾ ਘੋਟਾਲਾ ਮਾਮਲੇ ਵਿੱਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ| ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ 6 ਹਫ਼ਤਿਆਂ ਲਈ ਵਧਾ ਦਿੱਤੀ ਹੈ| ਲਾਲੂ ਹੁਣ 17 ਅਗਸਤ ਤੱਕ ਜ਼ਮਾਨਤ ਤੇ ਬਾਹਰ ਰਹਿਣਗੇ| ਜਿਕਰਯੋਗ ਹੈ ਕਿ ਲਾਲੂ ਮੈਡੀਕਲ ਅਧਾਰ ਤੇ ਜ਼ਮਾਨਤ ਤੇ ਹਨ|

Leave a Reply

Your email address will not be published. Required fields are marked *