ਹਾਈਕੋਰਟ ਵਲੋਂ ਰੇਤਾ ਬਜਰੀ ਦੇ ਟਰੱਕਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਦੇ ਮਾਮਲੇ ਦੀ ਸੀ.ਬੀ.ਆਈ. ਨੂੰ ਜਾਂਚ ਦੇ ਹੁਕਮ

ਚੰਡੀਗੜ੍ਹ, 15 ਅਗਸਤ (ਸ.ਬ.) ਰੋਪੜ ਵਿਖੇ ਰੇਤਾ-ਬਜਰੀ ਦੇ ਟਰੱਕਾਂ ਤੋਂ ਪ੍ਰਾਈਵੇਟ ਨਾਕੇ ਲਗਾ ਕੇ ਵਸੂਲ ਕੀਤੇ ਜਾ ਰਹੇ ਗੁੰਡਾ ਟੈਕਸ (ਨਾਜ਼ਾਇਜ ਵਸੂਲੀ) ਨੂੰ ਲੈ ਕੇ ਸਖਤ ਰੁਖ ਅਪਣਾਉਂਦਿਆ ਪੰਜਾਬ ਅਤੇ ਹਰਿਆਣਾਂ ਹਾਈਕੋਰਟ ਨੇ ਸੀ. ਬੀ.ਆਈ. ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ| 
ਮਾਣਯੋਗ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਸਭ ਬਿਨ੍ਹਾ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਨਹੀਂ ਹੋ ਸਕਦਾ ਹੈ ਅਤੇ ਅਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਜਰੂਰੀ ਹੈ| ਇਸ ਮਾਮਲੇ ਵਿੱਚ ਹਾਈ ਕੋਰਟ ਨੇ ਸੀ.ਬੀ.ਆਈ. ਨੂੰ 2 ਹਫਤੇ ਵਿੱਚ ਮੁਢਲੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ|
ਜਸਟਿਸ ਜਸਵੰਤ ਸਿੰਘ ਅਤੇ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਨੇ ਇਹ ਹੁਕਮ ਰੋਪੜ ਦੇ ਸੀ. ਜੀ. ਐਮ. ਵਲੋਂ ਇਥੇ ਦੌਰਾ ਕਰਕੇ ਸੌਂਪੀ ਰਿਪੋਰਟ ਤੋਂ ਬਾਅਦ ਦਿੱਤੇ ਹਨ| 
ਹਾਈ ਕੋਰਟ ਨੇ ਕਿਹਾ ਕਿ ਸੀ.ਜੀ.ਐਮ. ਦੀ ਰਿਪੋਰਟ ਤੋਂ ਜਾਹਿਰ ਹੈ ਕਿ ਸਰਕਾਰੀ ਅਧਿਕਾਰੀ ਜਿਨ੍ਹਾਂ ਦੀ ਜਿੰਮਂੇਦਾਰੀ ਹੈ ਕਿ ਉਹ ਇਸ ਤਰ੍ਹਾਂ ਦੀ ਨਾਜ਼ਾਇਜ ਵਸੂਲੀ ਨੂੰ ਰੋਕਣ| ਉਹ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾ ਰਹੇ ਹਨ ਇਸ ਲਈ ਇਸ ਮਾਮਲੇ ਵਿੱਚ ਜਾਂਚ ਕਿਸੇ ਨਿਰਪੱਖ            ਏਜੰਸੀ ਤੋਂ ਕਾਰਵਾਈ ਜਾਣੀ ਬੇਹੱਦ ਜਰੂਰੀ ਹੈ|

Leave a Reply

Your email address will not be published. Required fields are marked *