ਹਾਈਕੋਰਟ ਵਲੋਂ ਵਾਰਡ ਨੰਬਰ 10 ਦੀ ਚੋਣ ਸੰਬੰਧੀ ਸੁਣਵਾਈ 18 ਤਕ ਮੁਲਤਵੀ

ਐਸ ਏ ਐਸ ਨਗਰ, 16 ਫਰਵਰੀ (ਸ਼ਬy) ਨਗਰ ਨਿਗਮ ਮੁਹਾਲੀ ਦੇ ਵਾਰਡ ਨੰਬਰ 10 ਦੀ ਚੋਣ ਦੌਰਾਨ ਕਥਿਤ ਤੌਰ ਤੇ ਕਾਂਗਰਸੀ ਉਮੀਦਵਾਰ ਵਲੋਂ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਬੂਥ ਤੇ ਕਬਜਾ ਕਰਨ ਅਤੇ ਜਾਅਲੀ ਵੋਟਾਂ ਪਾਉਣ ਸੰਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ 18 ਫਰਵਰੀ ਤਕ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਸੁਣਵਾਈ ਦੌਰਾਨ ਜਿਲ੍ਹਾ ਚੋਣਕਾਰ ਅਫਸਰ ਅਤੇ ਡਿਪਟੀ ਕਮਿ੪ਨਰ ਵਲੋਂ ਵਾਰਡ ਨੰਬਰ 10 ਦੀ ਚੋਣ ਬਾਰੇ ਪੇ੪ ਕੀਤੀ ਗਈ ਰਿਪੋਰਟ ਬਾਰੇ ਦੱਸਿਆ ਗਿਆ ਕਿ ਜਿਲ੍ਹਾ ਚੋਣਕਾਰ ਅਫਸਰ ਵਲੋਂ ਸੂਬਾ ਚੋਣ ਕਮਿ੪ਨ ਨੂੰ ਆਪਣੀ ਰਿਪੋਰਟ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ ਅਤੇ ਸੂਬਾ ਚੋਣ ਕਮਿ੪ਨ ਵਲੋਂ ਇਸ ਰਿਪੋਰਟ ਤੇ ਕਾਰਵਾਈ ਕੀਤੀ ਜਾਣੀ ਹੈ।

ਇਸ ਮੌਕੇ ਸzy ਕਾਹਲਂ ਵਲੋਂ ਪੇ੪ ਵਕੀਲ ਵਲੋਂ ਜਿਲ੍ਹਾ ਚੋਣਕਾਰ ਅਫਸਰ ਵਲੋਂ ਪੇ੪ ਕੀਤੀ ਗਈ ਰਿਪੋਰਟ ਦੀ ਕਾਪੀ ਦੀ ਮੰਗ ਕੀਤੀ ਗਈ ਪਰੰਤੂ ਸਰਕਾਰ ਵਲੋਂ ਪੇ੪ ਵਕੀਲ ਵਲੋਂ ਇਹ ਕਹਿਕੇ ਵਿਰੋਧ ਕੀਤਾ ਗਿਆ ਕਿ ਇਹ ਗੁਪਤ ਰਿਪੋਰਟ ਜਨਤਕ ਨਹੀਂ ਕੀਤੀ ਜਾ ਸਕਦੀ। ਮਾਣਯੋਗ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਣ ਉਪਰੰਤ ਇਸ ਮਾਮਲੇ ਦੀ ਸੁਣਵਾਈ ਲਈ 18 ਫਰਵਰੀ ਦੀ ਤਰੀਕ ਤੈਅ ਕੀਤੀ ਹੈ।

Leave a Reply

Your email address will not be published. Required fields are marked *