ਹਾਈਕੋਰਟ ਵੱਲੋਂ ਸਕੂਲੀ ਬੱਸਾਂ ਵਿੱਚ ਪੈਰਾਮੀਟਰ ਲਾਗੂ ਕਰਨ ਦੀ ਸਖ਼ਤ ਹਿਦਾਇਤ

ਫ਼ਤਿਹਗੜ੍ਹ ਸਾਹਿਬ, 28 ਅਪ੍ਰੈਲ (ਸ.ਬ.) ਹਾਈਕੋਰਟ ਵੱਲੋਂ ਇਕ ਪਟੀਸ਼ਨ ਤਹਿਤ ਜਾਰੀ ਹੋਏ ਨਿਰਦੇਸ਼ਾਂ ਤਹਿਤ ਪੰਜਾਬ ਭਰ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਤੋਂ ਵਿਦਿਆਰਥੀ ਢੋਹਣ ਵਾਲੀ ਸਕੂਲੀ ਬੱਸਾਂ ਵਿਚ ਲੋੜੀਂਦੇ ਨਿਯਮ ਲਾਗੂ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਮੁੱਚੇ ਜ਼ਿਲਿਆਂ ਵਿੱਚ ਸਾਂਝਾ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਟ੍ਰੈਫ਼ਿਕ ਪੁਲੀਸ, ਬਾਲ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ ਤੇ ਟਰਾਂਸਪੋਰਟ ਵਿਭਾਗ ਦੇ ਨੁਮਾਇੰਦਿਆਂ ਦੀਆਂ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸਾਂ ਤਿਆਰ ਕੀਤੀਆਂ ਗਈਆਂ ਹਨ| ਜਿਨ੍ਹਾਂ ਵੱਲੋਂ ਥਾਂ-ਥਾਂ ਤੇ ਨਾਕੇਬੰਦੀਆਂ ਕਰਕੇ ਸਕੂਲੀ ਬੱਸਾਂ ਦਾ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *