ਹਾਈਟੈਕ ਹੋਵੇਗੀ ਬੀ.ਐਸ.ਐਫ., ਪਾਕਿਸਤਾਨੀ ਸਰਹੱਦ ਤੇ ਲੱਗਣਗੀਆਂ ਆਧੁਨਿਕ ਮਸ਼ੀਨਾਂ

ਨਵੀਂ ਦਿੱਲੀ/ਜੰਮੂ-ਕਸ਼ਮੀਰ, 27 ਜਨਵਰੀ (ਸ.ਬ.) ਸਰਹੱਦੀ ਸੁਰੱਖਿਆ ਫੋਰਸ (ਬੀ.ਐਸ.ਐਫ.) ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨ ਨਾਲ ਲੱਗਣ ਵਾਲੀ ਅੰਤਰਰਾਸ਼ਟਰੀ ਸਰਹੱਦ ਤੇ ਐਡੀਸ਼ਨਲ ਬੀ.ਐਸ.ਐਫ. ਦੇ ਜਵਾਨਾਂ ਦੀ ਤਾਇਨਾਤੀ ਦੀ ਜਗ੍ਹਾ ਸਰਹੱਦ ਤੇ ਆਧੁਨਿਕ ਲੇਜ਼ਰ ਬੇਸ ਤਕਨਾਲੋਜੀ ਇਸਤੇਮਾਲ ਕੀਤੀ  ਜਾਵੇਗੀ| ਬੀ.ਐਸ.ਐਫ. ਅਜੇ 5-5 ਕਿਲੋਮੀਟਰ ਦੇ 2 ਪਾਇਲਟ ਪ੍ਰਾਜੈਕਟ ਤੇ ਕੰਮ ਕਰ ਰਿਹਾ ਹੈ, ਜਿਵੇਂ ਹੀ      ਦੋਵੇਂ ਪਾਇਲਟ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲਦੀ ਹੈ ਤਾਂ ਜੰਮੂ ਅਤੇ ਪੰਜਾਬ ਵਿੱਚ ਉਸੇ ਤਰ੍ਹਾਂ ਹੀ ਨਵੀਨਤਮ ਤਕਨਾਲੋਜੀ ਗੈਜੇਟਸ ਲਾਏ ਜਾਣਗੇ|
ਬੀ.ਐਸ.ਐਫ. ਦੇ ਚੀਫ ਕੇ.ਕੇ. ਸ਼ਰਮਾ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਅਸੀਂ ਜੰਮੂ ਸਰਹੱਦ ਤੇ ਘੁਸਪੈਠ ਰੋਕਣ ਲਈ ਦੁਨੀਆ ਦੀ ਸਭ ਤੋਂ ਬਿਹਤਰੀਨ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਹਾਂ ਅਤੇ ਵਾਧੂ ਜਵਾਨਾਂ ਦੀ ਤਾਇਨਾਤੀ ਤੇ ਘੱਟ ਜ਼ੋਰ ਰਹੇਗਾ|
ਬੀ.ਐਸ.ਐਫ. ਮੁਖੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਪਾਇਲਟ ਪ੍ਰਾਜੈਕਟ ਪੂਰੇ ਹੋ ਜਾਣਗੇ| ਸੂਤਰਾਂ ਅਨੁਸਾਰ ਤਾਂ ਭਾਰਤ ਸਰਕਾਰ ਨੇ ਜੰਮੂ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਲਈ ਤਕਨਾਲੋਜੀ ਵਾਸਤੇ ਕਰੀਬ 800 ਕਰੋੜ ਰੁਪਏ ਮਨਜ਼ੂਰ ਕੀਤੇ ਹਨ| ਨਾਲ ਹੀ ਬੀ.ਐਸ.ਐਫ. ਬਾਰਡਰ ਤਕਨਾਲੋਜੀ ਲਈ ਇਸਰਾਈਲ ਦੀ ਵੀ ਮਦਦ ਲੈ ਰਹੀ ਹੈ ਅਤੇ ਇਸ ਪ੍ਰਾਜੈਕਟ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿਦਿਆਰਥੀ ਵੀ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *