ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਤੇ ਇੱਟਾਂ ਸੁੱਟਣ ਵਾਲਾ ਵਿਅਕਤੀ ਗ੍ਰਿਫਤਾਰ

ਟੋਰਾਂਟੋ, 2 ਜੂਨ (ਸ.ਬ.) ਓਨਟਾਰੀਓ ਪੁਲੀਸ ਨੇ  ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਤੇ ਸਿੰਡਰ ਬਲਾਕ (ਸੀਮੰਟ ਦੀਆਂ ਵੱਡੀਆਂ ਇੱਟਾਂ) ਸੁੱਟਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਪੁਲੀਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲੀਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਵਾਹਨ ਵਿੱਚ ਲੱਗੇ ਡੈਸ਼ ਕੈਮਰੇ ਵਿੱਚ ਦੋਸ਼ੀ ਦੀ ਤਸਵੀਰ ਕੈਦ ਹੋ ਗਈ ਹੈ| ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ|
ਜ਼ਿਕਰਯੋਗ ਹੈ ਕਿ ਇੱਟਾਂ ਸੁੱਟਣ ਦੀ ਪਹਿਲੀ ਘਟਨਾ ਪਿਛਲੇ ਹਫਤੇ ਉੱਤਰੀ ਅਮਰੀਕਾ ਦੇ ਹਾਈਵੇਅ ਤੇ ਵਾਪਰੀ| ਇਸ ਮਗਰੋਂ ਬੁੱਧਵਾਰ ਨੂੰ ਦੋਯੋਂਗ ਸਟਰੀਟ ਅਤੇ ਹਾਈਵੇਅ ਕੋਲੋਂ ਲੰਘ ਰਹੇ ਵਿਅਕਤੀਆਂ ਨਾਲ ਵੀ ਅਜਿਹੀਆਂ ਹੀ ਵਾਰਦਾਤਾਂ ਵਾਪਰੀਆਂ| ਇਕ ਡਰਾਈਵਰ ਨੇ ਦੱਸਿਆ ਕਿ ਜਿਸ ਸਮੇਂ ਉਸ ਦੀ ਗੱਡੀ ਦੀ ਛੱਤ ਪਾੜ ਕੇ ਇਕ ਭਾਰੀ ਲਿਫਾਫਾ ਡਿੱਗਿਆ ਤਾਂ ਉਹ ਸਮਝਿਆ ਕਿ ਜਿਵੇਂ ਉਸ ਤੇ ਬੰਬ ਡਿੱਗ ਗਿਆ  ਹੋਵੇ|
ਹਾਲਾਂਕਿ ਗੱਡੀ ਵਿੱਚ ਸਵਾਰ ਵਿਅਕਤੀ ਬਚ ਗਿਆ ਪਰ ਹੁਣ ਲੋਕਾਂ ਅੰਦਰ ਡਰ ਪੈ ਗਿਆ ਸੀ ਕਿਉਂਕਿ ਇਸ ਤਰ੍ਹਾਂ ਕਿਸੇ ਦੇ ਵਧੇਰੇ ਸੱਟ ਵੀ ਲੱਗ ਸਕਦੀ ਸੀ| ਪੁਲੀਸ ਨੇ ਦੱਸਿਆ ਕਿ ਇਕ ਘਟਨਾ ਐਤਵਾਰ ਸਵੇਰੇ 11.15 ਵਜੇ ਅਤੇ ਦੂਜੀ ਰਾਤ 10 ਵਜੇ ਵਾਪਰੀ| ਪੁਲੀਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *