ਹਾਈਵੋਲਟੇਜ਼ ਤਾਰ ਨਾਲ ਟਕਰਾ ਕੇ ਪਲੇਨ ਕਰੈਸ਼

ਬਾਲਾਘਾਟ, 26 ਅਪ੍ਰੈਲ (ਸ.ਬ.) ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ਵਿੱਚ ਅੱਜ ਸਵੇਰੇ ਇਕ ਛੋਟੇ ਟ੍ਰੇਨੀ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਸ ਵਿੱਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ| ਬਾਲਾਘਾਟ ਪੁਲੀਸ ਜਨਰਲ ਡਾਇਰੈਕਟਰ ਜੀ. ਜਨਾਰਦਨ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਗੋਂਦੀਆ ਜ਼ਿਲੇ ਦੇ ਭਾਰਤ ਸਰਕਾਰ ਦੇ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ  ਐਵੀਏਸ਼ਨ ਟ੍ਰੇਨਿੰਗ ਐਂਡ ਮੈਨੇਜਮੈਂਟ ਦੇ ਟ੍ਰੇਨੀ ਜਹਾਜ਼ ਨੇ ਸਵੇਰੇ ਲਗਭਗ 9 ਵਜੇ ਗੋਂਦੀਆ ਦੀ ਬਿਰਸੀ ਹਵਾਈਪੱਟੀ ਤੋਂ ਟਰੇਨਿੰਗ ਲਈ ਉਡਾਣ ਭਰੀ ਸੀ| ਜਹਾਜ਼ ਲਗਭਗ ਸਵਾ 10 ਵਜੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ ਅਤੇ ਬਾਲਾਘਾਟ ਜ਼ਿਲੇ ਦੇ ਖੈਰਲਾਂਜੀ ਦੀ ਸਰਹੱਦ ਤੇ ਸਥਿਤ ਪਿੰਡ ਪੰਚਾਇਤ ਲਾਵਨੀ ਵਿੱਚ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਕੇ ਕਰੈਸ਼ ਹੋ ਗਿਆ, ਜਿਸ ਨਾਲ ਜਹਾਜ਼ ਵਿੱਚ ਸਵਾਰ ਦੋਹਾਂ ਪਾਇਲਟਾਂ ਦੀ ਹਾਦਸੇ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ|
ਜਹਾਜ਼ ਵਿੱਚ ਇਕ ਮਹਿਲਾ ਟਰੇਨੀ ਪਾਇਲਟ ਅਤੇ ਇਕ ਪੁਰਸ਼ ਪਾਇਲਟ ਸਵਾਰ ਸੀ| ਮਹਿਲਾ ਪਾਇਲਟ ਦੀ ਪਛਾਣ ਦਿੱਲੀ ਵਾਸੀ ਹਿਮਾਂਸ਼ੀ ਕਲਿਆਣ (24) ਅਤੇ ਪੁਰਸ਼ ਪਾਇਲਟ ਦੀ ਭੰਡਾਰਾ ਵਾਸੀ ਰੰਜਨ ਗੁਪਤਾ (44) ਦੇ ਤੌਰ ਤੇ ਹੋਈ ਹੈ|

Leave a Reply

Your email address will not be published. Required fields are marked *