ਹਾਈ ਅਲਰਟ ਉੱਤੇ ਦਿੱਲੀ, ਏਅਰਫੋਰਸ ਯੂਨੀਫਾਰਮ ਵਿੱਚ ਘੁੰਮ ਰਹੇ ਅੱਤਵਾਦੀ

ਨਵੀਂ ਦਿੱਲੀ, 14 ਅਗਸਤ (ਸ.ਬ.) ਸੁਤੰਤਰਤਾ ਦਿਵਸ ਦੀਆਂ ਖਾਸ ਤਿਆਰੀਆਂ ਵਿਚਕਾਰ ਸੁਰੱਖਿਆ ਪ੍ਰਬੰਧ ਪੁਖਤਾ ਹਨ ਅਤੇ ਦਿੱਲੀ ਹਾਈ ਅਲਰਟ ਉਤੇ ਹੈ| ਖੁਫੀਆ ਵਿਭਾਗ ਅਤੇ ਦਿੱਲੀ ਪੁਲੀਸ ਨੂੰ ਜਾਣਕਾਰੀ ਮਿਲੀ ਹੈ ਕਿ ਕਨਾਟ ਪਲੇਸ ਵਿੱਚ ਇਕ ਸ਼ੱਕੀ ਅੱਤਵਾਦੀ ਏਅਰਫੋਰਸ ਦੀ ਡਰੈਸ ਵਿੱਚ ਘੁੰਮ ਰਿਹਾ ਹੈ| ਐਤਵਾਰ ਨੂੰ ਰਾਜੀਵ ਚੌਕ ਮੈਟਰੋ ਸਟੇਸ਼ਨ ਨਜ਼ਦੀਕ ਸ਼ੱਕੀ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ|
ਐਤਵਾਰ ਸ਼ਾਮ 5.30 ਵਜੇ ਇਕ ਰਿਟਾਇਰਡ ਏਅਰਫੋਰਸ ਅਧਿਕਾਰੀ ਦੀ ਨਜ਼ਰ ਅਜਿਹੇ ਵਿਅਕਤੀ ਉਤੇ ਪਈ, ਜੋ ਏਅਰਫੋਰਸ ਦੀ ਯੂਨੀਫਾਰਮ ਵਿੱਚ ਸੀ ਤੇ ਉਸ ਨੇ ਸਪੋਰਟਸ ਸ਼ੂਜ ਪਾਏ ਹੋਏ ਸਨ| ਰਿਟਾਇਰਡ ਅਫਸਰ ਨੂੰ ਇਹ ਗੱਲ ਖਟਕੀ ਕਿਉਂਕਿ ਫੌਜ ਦਾ ਅਧਿਕਾਰੀ ਡਰੈਸ ਨਾਲ ਅਜਿਹੇ ਸ਼ੂਜ ਨਹੀਂ ਪਾਉਂਦਾ| ਜਦੋਂ ਉਸ ਨੇ ਪੁਲੀਸ ਨੂੰ ਸੂਚਨਾ ਕੀਤੀ ਤਾਂ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ| ਸੂਤਰਾਂ ਤੋਂ ਮਿਲੀ ਜਾਣਕਾਰੀ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਘੁੰਮਣ ਦੀ ਖੁਫੀਆ ਜਾਣਕਾਰੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪਹਿਲਾਂ ਤੋਂ ਹੀ ਸਾਵਧਾਨ ਹਨ| ਦੱਸਣਯੋਗ ਹੈ ਕਿ ਪੁਲੀਸ ਨੇ 150 ਕਾਈਟ ਕੈਂਚਰਜ਼ ਦਾ ਵੀ ਪ੍ਰਬੰਧ ਕੀਤਾ ਹੈ| ਲਾਲ ਕਿਲ੍ਹੇ ਅਤੇ ਆਲੇ-ਦੁਆਲੇ ਦੀਆਂ ਜਗ੍ਹਾ ਉਤੇ ਨਜ਼ਰਾਂ ਰੱਖਣ ਲਈ 1000 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ| ਇਸ ਦੀ ਫੁਟੇਜ ਦੀ ਜਾਂਚ ਲਈ ਇਸ ਸਪੈਸ਼ਲ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ| ਦਿੱਲੀ ਪੁਲੀਸ ਨੇ ਦਿੱਤੇ ਸਟਿੱਕਰ ਜਿਨਾਂ ਗੱਡੀਆਂ ਉਤੇ ਹੋਣਗੇ, ਉਨ੍ਹਾਂ ਨੂੰ ਹੀ ਲਾਲ ਕਿਲ੍ਹੇ ਵੱਲ ਜਾਣ ਦੀ ਆਗਿਆ ਹੋਵੇਗੀ|
ਦਿੱਲੀ ਸਮੇਤ ਲਾਲ ਕਿਲ੍ਹੇ ਦੀ ਕਿਲੇਬੰਦੀ ਹੋ ਚੁੱਕੀ ਹੈ| ਸੁਤੰਤਰਤਾ ਦਿਵਸ ਸਮਾਰੋਹ ਦੀ ਸੁਰੱਖਿਆ ਵਿੱਚ ਦਿੱਲੀ ਪੁਲੀਸ ਦੇ 40 ਹਜ਼ਾਰ ਜਵਾਨਾਂ ਨਾਲ ਨੀਮ ਫੌਜੀ ਬਲਾਂ ਦੀਆਂ 35 ਕੰਪਨੀਆਂ ਮੋਰਚਾਂ ਸੰਭਾਲਣਗੀਆਂ|

Leave a Reply

Your email address will not be published. Required fields are marked *