ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਮੁਹਾਲੀ ਦੇ ਅਹੁਦੇਦਾਰਾਂ ਨੇ ਲਈ ਭਾਜਪਾ ਦੀ ਮੈਂਬਰਸ਼ਿਪ

ਐਸ. ਏ. ਐਸ.ਨਗਰ, 27 ਜੂਨ  (ਸ.ਬ.) ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਮੁਹਾਲੀ ਦੇ ਕਈ ਅਹੁਦੇਦਾਰਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਹੈ| ਪਾਰਟੀ ਦੇ ਜਿਲ੍ਹਾ ਸਕੱਤਰ ਅਤੇ ਪ੍ਰਚਾਰ ਮੁਖੀ ਸ੍ਰੀ ਅਸ਼ੋਕ ਝਾਅ ਵਲੋਂ ਇੱਕ ਸਾਦੇ ਪ੍ਰੋਗਰਾਮ ਵਿੱਚ ਮੁਹਾਲੀ ਦੇ ਇਨ੍ਹਾਂ  ਆਗੂਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸੁਆਗਤ ਕੀਤਾ ਗਿਆ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਦੀ ਭਲਾਈ ਲਈ ਕੀਤੇ ਕੰਮਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਦੀ ਮੈਂਬਰਸ਼ਿਪ ਲੈ ਰਹੇ ਹਨ| ਇਸ ਮੌਕੇ ਸਰਵ ਸ਼੍ਰੀ ਰਾਜਿੰਦਰ ਕੁਮਾਰ ਰਾਮਪਾਲ, ਐਸ. ਐਸ. ਲਾਂਬਾ,  ਸੁਦਰਸ਼ਨ ਦੇਵ, ਹਰਿੰਦਰ ਸਿੰਘ ਦੇਸ ਰਾਜ ਤੋਂ ਇਲਾਵਾ 20 ਹੋਰ ਵਿਅਕਤੀਆਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਿਲ ਕੀਤੀ|  
ਉਹਨਾਂ ਆਸ ਜਾਹਿਰ ਕੀਤੀ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਹ ਸਭ ਭਾਜਪਾ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣਗੇ| ਇਸ ਮੌਕੇ ਜਨ ਸੰਪਰਕ ਅਭਿਆਨ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੱਤਰ ਵੀ ਵੰਡਿਆ ਗਿਆ ਜਿਸ ਵਿੱਚ ਭਾਜਪਾ ਸਰਕਾਰ  ਦੇ ਦੂਜੇ ਕਾਰਜਕਾਲ ਦੀਆਂ ਉਪਲਬੱਧੀਆਂ ਦੱਸੀਆਂ ਗਈਆਂ ਹਨ| 
ਇਸ ਮੌਕੇ ਮੰਡਲ ਪ੍ਰਧਾਨ-1 ਅਨਿਲ , ਅਭਿਸ਼ੇਕ ਠਾਕੁਰ, ਤਰਸੇਮ ਬਹਿਲ , ਦਲੀਪ ਵਰਮਾ, ਮਨੋਜ ਰੋਹਿਲਾ, ਐਡਵੋਕੇਟ  ਏ.ਪੀ. ਪੁਰੀ, ਉਮਾਕਾਂਤ ਤਿਵਾੜੀ,  ਸ਼੍ਰੀਮਤੀ ਪਰਮਜੀਤ ਕੌਰ, ਮਨਦੀਪ ਕੌਰ, ਕਿਰਣ ਗੁਪਤਾ, ਰੀਤਾ ਸੂਦ ਅਤੇ ਹੋਰ ਭਾਜਪਾ ਨੇਤਾ ਸ਼ਾਮਿਲ ਸਨ|

Leave a Reply

Your email address will not be published. Required fields are marked *