ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਐਸ.ਏ.ਐਸ ਨਗਰ ਫੇਜ਼ 1 ਦੀ ਮੀਟਿੰਗ ਵਿਚ ਵੱਖ ਵੱਖ ਮੁਦਿਆਂ ਉਪਰ ਚਰਚਾ ਹੋਈ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਐਸ.ਏ.ਐਸ ਨਗਰ ਫੇਜ਼ 1 ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਫੇਜ਼ 1 ਵਿਖੇ ਹੋਈ ਜਿਸ ਵਿਚ ਫੇਜ਼ 1 ਦੇ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਜਨਰਲ ਸਕੱਤਰ ਚਰਨਕੰਵਲ ਸਿੰਘ ਨੇ ਦਸਿਆ ਕਿ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਇਲਾਕੇ ਦੀਆਂ ਅੰਦਰੂਨੀ ਸੜਕਾਂ ਦੇ ਲੈਵਲ ਨੂੰ ਲੋਕਾਂ ਦੇ ਘਰਾਂ ਦੇ ਪਲਿੰਥ ਲੈਵਲ ਦਾ ਧਿਆਨ ਰਖਦੇ ਹੋਏ ਉਸੇ ਹਿਸਾਬ ਨਾਲ ਪ੍ਰੀਮੈਕਸ ਕਾਰਪੈਟ ਦਾ ਲੇਅਰ ਵਿਛਾਇਆ ਜਾਵੇ, ਬਿਜਲੀ ਦੇ ਰੋਜ਼ਾਨਾ ਲੱਗਦੇ ਅਣ-ਅਧਿਕਾਰਤ ਕੱਟਾਂ ਨੂੰ ਬੰਦ ਕੀਤਾ ਜਾਵੇ, ਫੇਜ਼ 1 ਨਾਲ ਲਗਦੇ ਮੈਂਗੋ ਬੈਲਟ ਵਿਚ ਸ਼ਰੇਆਮ ਵੱਧ ਰਹੇ ਨਾਜਾਇਜ ਕਬਜਿਆਂ ਨੂੰ ਗਮਾਡਾ ਅਤੇ ਮਿਉਂਸਪਲ ਕਾਰਪੋਰੇਸ਼ਨ ਵਲੋਂ ਸਖਤ ਲੋੜੀਂਦੀ ਕਾਰਵਾਈ ਕਰਕੇ ਹਟਾਇਆ ਜਾਵੇ, ਸ਼ਾਸ਼ਤਰੀ ਮਾਡਲ ਸਕੂਲ ਫੇਜ਼ 1 ਦੇ ਨਾਲ ਲਗਦੇ ਮਕਾਨਾਂ ਵਾਲਿਆਂ ਨੂੰ ਬਾਉਂਡਰੀ ਵਾਲ ਨਾ ਹੋਣ ਕਾਰਨ ਪੇਸ਼ ਆ ਰਹੀਆਂ ਸਮਸਿਆ ਨੂੰ ਹੱਲ ਕੀਤਾ ਜਾਵੇ, ਫੇਜ਼ 1 ਵਿਚ ਫਰੈਂਕੋ ਹੋਟਲ ਤੋਂ ਲੈ ਕੇ ਪੁਰਾਣੇ ਬੈਰੀਅਰ ਤੱਕ ਟ੍ਰੈਫਿਕ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸਮੱਸਿਆ ਨੂੰ ਹੱਲ ਕੀਤਾ ਜਾਵੇ|
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਐਮ.ਐਮ. ਚੋਪੜਾ, ਡੀ.ਡੀ. ਜੈਨ, ਸੀਨੀਅਰ ਮੀਤ ਪ੍ਰਧਾਨ, ਸਾਧੂ ਸਿੰਘ, ਫੂਲਾ ਸਿੰਘ, ਜਸਵੰਤ ਸਿੰਘ ਸੋਹਲ, ਜਗਜੀਤ ਸਿੰਘ ਅਰੋੜਾ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਪ੍ਰਵੀਨ ਕੁਮਾਰ ਕਪੂਰ, ਗੁਰਚਰਨ ਸਿੰਘ, ਅਤੇ ਗੁਰਮੀਤ ਕੌਰ ਕੌਸਲਰ ਸਪੈਸ਼ਲ ਮੈਂਬਰ ਵੀ ਮੌਜੂਦ ਸਨ|

Leave a Reply

Your email address will not be published. Required fields are marked *