ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਦੀ ਮੀਟਿੰਗ ਵਿਚ ਵੱਖ ਵੱਖ ਮੁੱਦੇ ਵਿਚਾਰੇ

ਐਸ ਏ ਐਸ ਨਗਰ, 17 ਮਾਰਚ (ਸ.ਬ.) ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਐਸ.ਏ.ਐਸ ਨਗਰ ਦੀ ਮੀਟਿੰਗ ਇੰਜ. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੇਜ਼ 1 ਦੇ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਚਰਨਕੰਵਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਇਕ ਸਰਕਾਰੀ ਇੰਜ਼ਨੀਰਿੰਗ ਕਾਲਜ਼ ਅਤੇ ਇਸ ਦੋ ਹੋਰ ਬੇਸਿਕ ਵਿਦਿਆ ਕਾਲਜ਼ ਦੀ ਬਹੁਤ ਘਾਟ ਹੈ ਕਿਉਂਕਿ ਸ਼ਹਿਰ ਹੁਣ 127 ਸੈਕਟਰ ਤੱਕ ਫੈਲ ਚੁੱਕਾ ਹੈ ਅਤੇ ਅਬਾਦੀ ਵੀ ਕਾਫੀ ਵੱਧ ਗਈ ਹੈ, ਇਸ ਲਈ ਇਹ ਵਿਦਿਅਕ ਅਦਾਰੇ ਬਹੁਤ ਹੀ ਸਮੇਂ ਦੀ ਜਰੂਰੀ ਮੰਗ ਹੈ|
ਉਹਨਾਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਨੂੰ 5ਵੀ ਅਤੇ 6ਵੀ ਪਾਈਪ ਲਾਈਨ ਜਲਦੀ ਪਾਈ ਜਾਵੇ| ਸ਼ਹਿਰ ਵਿਚ ਗਰੀਨ ਪਾਰਕਾਂ ਅਤੇ ਗਰੀਨ ਬੈਲਟਾਂ ਵਿਚ ਸ਼ਰੇਆਮ ਹੋ ਰਹੇ ਨਜਾਇਜ ਕਬਜੇ ਹਟਾਏ ਜਾਣ| ਮਿਉਂਸਪਲ ਕਾਰਪੋਰੇਸ਼ਨ ਵਲੋਂ ਸਿਟੀ ਬੱਸ ਸੇਵਾ ਯੋਜਨਾ ਨੂੰ ਲਾਗੂ ਕੀਤੀ ਜਾਵੇ| ਫੇਜ਼ 1 ਵਿਚ ਫਰੈਂਕੋ ਹੋਟਲ ਦੇ ਨੇੜੇ ਰੋਜ਼ਾਨਾਂ ਟਰੈਫਿਕ ਸਮੱਸਿਆ ਨੂੰ ਹੱਲ ਕੀਤਾ ਜਾਵੇ| ਪਲਾਸਟਿਕ ਦੇ ਲਿਫਾਫਿਆਂ ਤੇ ਸਖਤ ਪਾਬੰਧੀ ਲਗਾਈ ਜਾਵੇ| ਉਹਨਾਂ ਕਿਹਾ ਕਿ ਐਸੋਸੀਏਸ਼ਨ ਵਲੋਂ 11ਵਾਂ ਮੁਫਤ ਮੈਡੀਕਲ ਚੈਕ ਅਪ ਕੈਂਪ 24 ਮਾਰਚ ਨੂੰ ਲਗਾਇਆ ਜਾਵੇਗਾ|
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਐਮ.ਐਮ ਚੋਪੜਾ, ਡੀ.ਡੀ. ਜੈਨ, ਸੋਹਨ ਲਾਲ, ਜਸਵੰਤ ਸਿੰਘ ਸੋਹਲ, ਗੁਰਚਰਨ ਸਿੰਘ, ਹਰਬਿੰਦਰ ਸਿੰਘ, ਗੁਰਮੀਤ ਕੌਰ ਮਿਉਂਸਪਲ ਕਂੌਸਲਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ|

Leave a Reply

Your email address will not be published. Required fields are marked *