ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਦੀ ਮੀਟਿੰਗ ਵਿਚ ਵੱਖ ਵੱਖ ਮੁੱਦੇ ਵਿਚਾਰੇ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਐਸ.ਏ.ਐਸ ਨਗਰ ਫੇਜ਼ 1 ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫੇਜ਼ 1 ਦੇ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਚਰਨਕੰਵਲ ਸਿੰਘ ਨੇ ਦਸਿਆ ਕਿ ਇਸ ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਅੰਦਰੂਨੀ ਸੜਕਾਂ ਦੇ ਲੈਵਲ ਨੂੰ ਲੋਕਾਂ ਦੇ ਘਰਾਂ ਦੇ ਪਲਿੰਥ ਲੈਵਲ ਦਾ ਧਿਆਨ ਰਖਦੇ ਹੋਏ ਉਸੇ ਹਿਸਾਬ ਨਾਲ ਪ੍ਰੀਮੈਕਸ ਕਾਰਪੈਟ ਦਾ ਲੇਅਰ ਵਿਛਾਇਆ ਜਾਵੇ ਤਾਂ ਕਿ ਪਬਲਿਕ ਦੇ ਦਿੱਤੇ ਪ੍ਰਾਪਰਟੀ ਟੈਕਸ ਨੂੰ ਬਾਰ ਬਾਰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ, ਬਿਜਲੀ ਦੇ ਅਣਐਲਾਣੇ ਲਾਏ ਜਾਣ ਵਾਲੇ ਕੱਟ ਬੰਦ ਕੀਤੇ ਜਾਣ, ਮੈਂਗੋ ਬੈਲਟ ਵਿਚ ਮੁਹਾਲੀ ਪਿੰਡ ਵਾਲੇ ਪਾਸੇ ਬਚਿਆਂ ਦਾ ਖੇਡ ਸਟੇਡੀਅਮ ਸਥਾਪਤ ਕੀਤਾ ਜਾਵੇ, ਸ਼ਾਸ਼ਤਰੀ ਮਾਡਲ ਸਕੂਲ ਫੇਜ਼ 1 ਦੇ ਨਾਲ ਲਗਦੇ ਮਕਾਨਾਂ ਨਾਲ ਬਾਉਂਡਰੀ ਵਾਲ ਬਣਾਈ ਜਾਵੇ, ਫੇਜ਼ 1 ਵਿਚ ਫਰੈਂਕੋ ਹੋਟਲ ਤੋਂ ਲੈ ਕੇ ਪੁਰਾਣੇ ਬੈਰੀਅਰ ਤੱਕ ਟਰੈਫਿਕ ਦੀ ਸਮਸਿਆ ਦਾ ਹੱਲ ਕੀਤਾ ਜਾਵੇ|
ਇਸ ਮੌਕੇ ਸ਼੍ਰੀ ਐਮ.ਐਮ. ਚੋਪੜਾ, ਡੀ.ਡੀ. ਜੈਨ, ਸੀਨੀਅਰ ਮੀਤ ਪ੍ਰਧਾਨ, ਸਾਧੂ ਸਿੰਘ, ਫੂਲਾ ਸਿੰਘ, ਜਸਵੰਤ ਸਿੰਘ ਸੋਹਲ, ਜਗਜੀਤ ਸਿੰਘ ਅਰੋੜਾ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਪ੍ਰਵੀਨ ਕੁਮਾਰ ਕਪੂਰ, ਗੁਰਚਰਨ ਸਿੰਘ ਅਤੇ ਗੁਰਮੀਤ ਕੌਰ ਕੌਸਲਰ ਸਪੈਸ਼ਲ ਮੈਂਬਰ ਨੇ ਭਾਗ ਲਿਆ|

Leave a Reply

Your email address will not be published. Required fields are marked *