ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ 1 ਦੀ ਮੀਟਿੰਗ ਵਿਚ ਮੁੱਦੇ ਵਿਚਾਰੇ  

ਐਸ ਏ ਐਸ ਨਗਰ, 23 ਜੂਨ (ਸ.ਬ.) ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ 1 ਦੀ ਇਕ ਮੀਟਿੰਗ ਇੰਜ ਪੀ ਐਸ ਵਿਰਦੀ ਦੀ ਪ੍ਰਧਾਨਗੀ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਰਨ ਕੰਵਲ ਸਿੰਘ ਨੇ ਦਸਿਆ ਕਿ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਚਲ ਰਹੀ ਖਸਤਾ ਹਾਲ ਬਿਲਡਿੰਗ ਵਿਚੋਂ ਲਾਈਬ੍ਰੇਰੀ ਸਿਫਟ ਕੀਤੀ ਜਾਵੇ, ਮੈਂਗੋਂ ਬੈਲਟ ਵਿਚ ਬਚਿਆਂ ਦਾ ਖੇਡ ਸਟੇਡੀਅਮ ਸਥਾਪਤ ਕੀਤਾ ਜਾਵੇ,ਗਰੀਨ ਪਾਰਕਾਂ ਅਤੇ ਅੰਦਰੂਨੀ ਸੜਕਾਂ ਤੇ ਉਚਾਈ ਵਾਲੇ ਦਰਖਤਾਂ ਦੀ ਕਟਾਈ ਕੀਤੀ  ਜਾਵੇ, ਆਵਾਰਾ ਕੁਤਿਆਂ ਨੂੰ ਕਾਬੂ ਕੀਤਾ ਜਾਵੇ|  ਇਸ ਮੀਟਿੰਗ ਵਿਚ ਸ੍ਰੀ ਐਮ ਐਮ ਚੋਪੜਾ, ਡੀ ਡੀ ਜੈਨ, ਯਾਦਵਿੰਦਰ ਸਿੰਘ ਸਿੱਧੂ, ਸਾਧੂ ਸਿੰਘ, ਫੂਲਾ ਸਿੰਘ, ਜਗਜੀਤ ਸਿੰਘ  ਅਰੋੜਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ ਸੋਹਲ, ਸੋਹਨ ਲਾਲ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *