ਹਾਊਸ ਬਿਲਡਿੰਗ ਸੁਸਾਇਟੀ ਦੇ ਫਲੈਟਾਂ ਦੀ ਉਸਾਰੀ ਵਿੱਚ ਘਪਲੇਬਾਜੀ ਕਰਨ ਵਾਲਿਆਂ ਨੂੰ ਗਿਫਤਾਰ ਕਰਨ ਦੀ ਮੰਗ

ਐਸ. ਏ. ਐਸ. ਨਗਰ, 15 ਜੂਨ (ਸ.ਬ.) ਦੀ ਏ ਸੀ ਸੀ ਮੈਂਬਰਜ ਸੈਲਫ ਸਪੋਰਟਿੰਗ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਮੁਹਾਲੀ ਦੇ ਇੱਕ ਵਫਦ ਨੇ ਅੱਜ ਐਸ ਐਸ ਪੀ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸੁਸਾਇਟੀ ਦੇ ਫਲੈਟ ਬਨਾਉਣ ਵਿੱਚ ਘਪੇਲਬਾਜੀ ਕਰਨ ਵਾਲੇ ਸੁਸਾਇਟੀ ਦੇ ਸਾਬਕਾ ਅਹੁਦੇਦਾਰਾਂ ਨੂੰ ਗ੍ਰਿਫਤਾਰ ਕੀਤਾ    ਜਾਵੇ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਫਦ ਦੇ ਆਗੂਆਂ ਨੂੰ ਕਿਹਾ ਕਿ ਸਾਲ 2010 ਵਿੱਚ ਇਸ ਸੁਸਾਇਟੀ ਨੂੰ ਗਮਾਡਾ ਨੇ 3. 70 ਏਕੜ ਜਮੀਨ ਅਲਾਟ ਕੀਤੀ ਸੀ ਤੇ ਇਸ ਜਮੀਨ ਉਪਰ 100 ਫਲੈਟ ਬਨਾਉਣ ਦੀ ਮਨਜੂਰੀ ਦਿੱਤੀ ਸੀ ਪਰ ਉਸ ਸਮੇਂ ਦੇ ਸੁਸਾਇਟੀ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਸਕੱਤਰ ਪਰਮਜੀਤ ਸਿੰਘ , ਆਰਕੀਟੈਕਟ ਅਵਤਾਰ ਸਿੰਘ ਨੇ 100 ਫਲੈਟਾਂ ਦੀ ਥਾਂ 110 ਫਲੈਟ ਬਨਾਉਣ ਦੇ ਨਕਸ਼ੇ ਬਣਾ ਲਏ, ਇਸ ਕਾਰਨ ਫਲੈਟਾਂ ਦਾ ਆਕਾਰ ਛੋਟਾ ਹੋ ਗਿਆ| ਉਸ ਸਮੇਂ ਦੀ ਸਭਾ ਦੀ ਪ੍ਰਬੰਧਕ ਕਮੇਟੀ ਨੇ ਇੱਕ ਕੰਪਨੀ ਨੂੰ ਫਲੈਟ ਬਨਾਉਣ ਦਾ ਠੇਕਾ 33.70 ਕਰੋੜ ਵਿੱਚ ਦਿੱਤਾ ਤੇ ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ|
ਉਹਨਾਂ ਦੱਸਿਆ ਕਿ ਸਭਾ ਦੇ ਕੁਝ ਮੈਬਰਾਂ ਨੇ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਗਮਾਡਾ ਕੋਲ ਸ਼ਿਕਾਇਤ ਕੀਤੀ ਤਾਂ ਗਮਾਡਾ ਨੇ ਫਲੈਟਾਂ ਦੀ ਉਸਾਰੀ ਉਪਰ ਰੋਕ ਲਗਾ ਦਿੱਤੀ, ਜੋ ਕਿ ਅਜੇ ਤੱਕ ਜਾਰੀ ਹੈ| ਉਸਾਰੀ ਬੰਦ ਹੋਣ ਕਰਕੇ ਸਭਾ ਦੇ ਮੈਂਬਰਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਠੇਕੇਦਾਰ ਨੇ ਸਭਾ ਦੇ ਖਿਲਾਫ ਅਦਾਲਤ ਵਿੱਚ ਕੇਸ ਕਰ ਦਿੱਤਾ ਅਤੇ   ਆਰਥੀਟਰੇਟਰ ਨੇ 17.00 ਕਰੋੜ ਦਾ ਫੈਸਲਾ ਕਰ ਦਿੱਤਾ|
ਉਹਨਾਂ ਦੱਸਿਆ ਕਿ ਫਿਰ ਸਭਾ ਨੇ ਵੀ ਐਡੀਸ਼ਨਲ ਡਿਸਟ੍ਰਿਕਟ ਜੱਜ ਮੁਹਾਲੀ ਦੀ ਅਦਾਲਤ ਵਿੱਚ ਕੇਸ ਕੀਤਾ, ਜੋ  ਸੁਣਵਾਈ ਅਧੀਨ ਹੈ| ਸਭਾ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਪੁਲੀਸ ਨੇ ਸਭਾ ਦੇ ਸਾਬਕਾ ਪ੍ਰਧਾਨ ਹਰਮੋਹਿੰਦਰ ਸਿੰਘ, ਸਾਬਕਾ ਸਕੱਤਰ ਪਰਮਜੀਤ ਸਿੰਘ, ਮੈਂਬਰ ਮਨਜੀਤ ਸਿੰਘ ਆਰਕੀਟੈਕਟ ਅਵਤਾਰ ਸਿੰਘ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਨਰੇਸ਼ ਕੁਮਾਰ ਗੋਇਲ ਵਿਰੁੱਧ ਮਾਮਲਾ ਦਰਜ ਕਰ ਦਿਤਾ ਪਰ ਅਜੇ ਤੱਕ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ|
ਉਹਨਾਂ ਮੰਗ ਕੀਤੀ ਕਿ ਇਸ  ਘਪਲੇਬਾਜੀ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ| ਇਸ ਮੌਕੇ ਸੁਸਾਇਟੀ ਦੇ ਸਕੱਤਰ ਦਵਿੰਦਰ ਲੱਖਨਪਾਲ, ਸ. ਚਮੌਕਰ ਸਿੰਘ ਡੈਲੀਗੇਟ ਮੈਂਬਰ, ਹਰਦਿਆਲ ਸਿੰਘ, ਸੰਦੀਪ ਭਾਰਦਵਾਜ, ਦਲਜੀਤ ਕੌਰ, ਕਮਲਜੋਤ ਵੀ ਮੌਜੂਦ ਸਨ|

Leave a Reply

Your email address will not be published. Required fields are marked *