ਹਾਕਮ ਸਿੰਘ ਨੂੰ ਗੌਰਮਿੰਟ ਸਕੂਲ ਲ਼ੈਕਚਰਾਰ ਯੂਨੀਅਨ ਪੰਜਾਬ ਦਾ ਪ੍ਰਧਾਨ ਚੁਣਿਆ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਪ੍ਰਧਾਨ ਦੀ ਚੋਣ ਸਰਪ੍ਰਸਤ ਸੁਖਦੇਵ ਸਿੰਘ ਰਾਣਾ, ਸ੍ਰੀ ਸਿਵ ਪਾਲ ਅਤੇ ਮਾਲਵਿੰਦਰ ਸ਼ਿੰਘ ਪ੍ਰਿਸੀਪਲ ਬਤੌਰ ਅਬਜਰਬਰ ਦੀ ਹਾਜ਼ਰੀ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਇਜਲਾਸ ਵਿੱਚ ਸ਼ਾਮਿਲ ਪ੍ਰਿੰਸੀਪਲਾਂ ਅਤੇ ਲੈਕਚਰਾਰਜ਼ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਯੂਨੀਵਰਸਟੀ ਘੜੂੰਆ ਦੇ ਐਡੀਟੋਰੀਅਮ ਵਿਖੇ ਹੋਈ| ਚੋਣ ਪ੍ਰੀਕ੍ਰਿਆ ਦੀ ਕਾਰਵਾਈ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਵਲੋਂ ਚਲਾਉਣ ਸਮੇਂ ਹਾਕਮ ਸਿੰਘ ਵਾਲੀਆ ਅਤੇ ਸੁਰਿੰਦਰ ਸਿੰਘ ਭਰੂਰ ਦੋਵਾਂ ਵਲੋਂ ਪ੍ਰਧਾਨਗੀ ਦੇ ਅਹੁਦੇ ਲਈ ਨਾਮਜਦਗੀ ਪੇਸ਼ ਕੀਤੀ ਗਈ| ਦੋਵੇਂ ਉਮੀਦਵਾਰਾਂ ਨੂੰ ਆਪਣੀ ਜਥੇਬੰਦਕ ਪਹੁੰਚ ਬਾਰੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ| ਵੋਟਾਂ ਪੈਣ ਦੀ ਪ੍ਰੀਕਿਰਿਆ ਵੇਲੇ ਸੁਰਿੰਦਰ ਸਿੰਘ ਵਲੋਂ ਆਪਣਾ ਨਾਮ ਵਾਪਸ ਲ਼ੈਣ ਕਾਰਨ ਹਾਕਮ ਸਿੰਘ ਵਾਲੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ| ਹਾਕਮ ਸਿੰਘ ਵਲੋਂ ਸੁਰਿੰਦਰ ਸਿੰਘ ਭਰੂਰ ਨੂੰ ਸਕੱਤਰ ਜਰਨਲ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਸੁਖਦੇਵ ਲਾਲ ਬੱਬਰ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ| ਇਸ ਮੌਕੇ ਡਾ.ਐਮ.ਕੇ. ਮਦਾਨ ਨੇ ਯੂਨੀਵਰਸਟੀ ਵਿੱਚ ਚੱਲ ਰਹੇ ਵੱਖ-ਵੱਖ ਵਿਸ਼ਿਆਂ ਦੀ ਪੜਾਈ, ਕੋਰਸ, ਸਟਰੀਮਾ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਾਬਕਾ ਡੀ.ਪੀ.ਆਈ.ਅਤੇ ਮੌਜੂਦਾ ਡਾਇਰੈਕਟਰ ਸੀ.ਯੂ.ਘੜੂੰਆ ਬਲਬੀਰ ਸਿੰਘ ਢੋਲ ਨੇ ਲੈਕਚਰਾਰ ਯੂਨੀਅਨ ਦੀਆਂ ਪ੍ਰਾਪਤੀਆਂ ਅਤੇ ਉਸਾਰੂ ਪਹੁੰਚ ਦੀ ਸਲਾਘਾ ਕੀਤੀ|
ਮੁਹਾਲੀ ਜਿਲ੍ਹੇ ਦੇ ਪ੍ਰਧਾਨ ਜਸਵੀਰ ਸਿੰਘ ਗੋਸਲ ਸਾਰੇ ਜਿਲ੍ਹਿਆਂ ਤੋਂ ਚੋਣ ਵਿੱਚ ਭਾਗ ਲੈਣ ਆਏ ਸਮੂਹ ਅਹੁਦੇਦਾਰਾਂ ਅਤੇ ਲ਼ੈਕਚਰਾਰ ਸਾਥੀਆਂ ਦਾ ਸਵਾਗਤ ਅਤੇ ਨਵੀਂ ਬਣੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਯੂਨੀਅਨ ਆਪਣੇ ਟੀਚੇ ਜਲਦੀ ਪ੍ਰਾਪਤ ਕਰੇਗੀ|

Leave a Reply

Your email address will not be published. Required fields are marked *