ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ

ਚੰਡੀਗੜ੍ਹ 27 ਨਵੰਬਰ (ਸ.ਬ.) ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਇਨੀਂ ਦਿਨੀਂ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ| ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਆਦਾਕਾਰਾ ਤਾਪਸੀ ਪੰਨੂ, ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਪ੍ਰਕਾਸ਼ ਝਾਅ, ਟਰਬਨ ਸਵੈਗਰ ਤੇ ਅੰਗਦ ਬੇਦੀ ਵੀ ਅਹਿੰਮ ਭੂਮਿਕਾ ਵਿੱਚ ਨਜ਼ਰ ਆਉਣਗੇ| ਇਹ ਬਾਇਓਪਿਕ ਫਿਲਮ ਹੈ, ਜੋ ਕਿ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਨਾਲ ਸਬੰਧਤ ਹੈ| ਜ਼ਿਕਰਯੋਗ ਹੈ ਕਿ ਦਲਜੀਤ ਦੋਸ਼ਾਂਝ ਦੀ ਇਹ ਪਹਿਲੀ ਬਾਇਓਪਿਕ ਫਿਲਮ ਹੈ| ਸੰਦੀਪ ਸਿੰਘ ਇਕ ਪ੍ਰੋਫੈਸ਼ਨਲ ਹਾਕੀ ਖਿਡਾਰੀ ਹਨ ਜੋ ਕਿ ਇੰਡੀਅਨ ਨੈਸ਼ਨਲ ਹਾਕੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ ਅਤੇ ਨਾਲ ਹੀ ਆਪਣੀ ਟੀਮ ਦੇ ਪੈਨਲਟੀ ਸਪੈਸ਼ਲਿਸਟ ਵੀ ਰਹਿ ਚੁੱਕੇ ਹਨ| ਫਿਲਮ ਉਸ ਸਮੇਂ ਦੀ ਕਹਾਣੀ ਨੂੰ ਪੇਸ਼ ਕਰੇਗੀ, ਜਦੋਂ ਸੰਦੀਪ ਸਿੰਘ ਨੂੰ ਅਗਸਤ 2006 ਵਿੱਚ ਸ਼ਤਾਬਦੀ ਐਕਸਪ੍ਰੈਸ ਵਿੱਚ ਗੋਲੀ ਲੱਗ ਗਈ ਸੀ, ਇਸ ਘਟਨਾ ਤੋਂ ਬਾਅਦ ਉਹ 2 ਸਾਲ ਤੱਕ ਵੀਲ੍ਹ ਚੇਅਰ ਤੇ ਰਹੇ ਤੇ ਉਨ੍ਹਾਂ ਗੇਮ ਤੋਂ ਦੂਰ ਰਹਿਣਾ ਪਿਆ| ਪਰ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਆਪਣਾ ਹੌਸਲਾ ਬੁਲੰਦ ਰੱਖਿਆ| ਇਹ ਫਿਲਮ ਦ੍ਰਿੜਤਾ, ਇੱਛਾ ਸ਼ਕਤੀ ਅਤੇ ਆਫ ਫੀਲਡ ਰਹਿੰਦੇ ਹੋਏ ਵੀ ਇਕ ਖਿਡਾਰੀ ਦੀ ਸੰਘਰਸ਼ ਭਰੀ ਦਾਸਤਾਨ ਬਿਆਨ ਕਰਦੀ ਹੈ|

Leave a Reply

Your email address will not be published. Required fields are marked *