ਹਾਥਰਸ ਦੀ ਦਰਿੰਦਗੀ ਦੇ ਖਿਲਾਫ ਪਟਿਆਲਾ ਵਿੱਚ ਜੋਰਦਾਰ ਪ੍ਰਦਰਸ਼ਨ

ਹਾਥਰਸ ਦੀ ਦਰਿੰਦਗੀ ਦੇ ਖਿਲਾਫ ਪਟਿਆਲਾ ਵਿੱਚ ਜੋਰਦਾਰ ਪ੍ਰਦਰਸ਼ਨ
ਸਵੀਪਰ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜੱਥੇਬੰਦੀਆਂ ਵਲੋਂ ਫੁਹਾਰਾ ਚੌਂਕ ਜਾਮ
ਪਟਿਆਲਾ, 3 ਅਕਤੂਬਰ (ਬਿੰਦੂ ਸ਼ਰਮਾ) ਸਵੀਪਰ ਯੂਨੀਅਨ ਵਲੋਂ ਉੱਤਰ ਪ੍ਰਦੇਸ਼ ਵਿੱਚ ਦਲਿਤ ਲੜਕੀ ਨਾਲ ਹੋਈ ਹੈਵਾਨਿਅਤ ਦੀ ਘਟਨਾ ਦੇ ਵਿਰੋਧ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਭਾਰੀ ਇਕੱਠ ਕਰਕੇ ਫੁਆਰਾ ਚੌਂਕ ਵਿਖੇ ਜਾਮ ਲਗਾ ਕੇ ਯੂ.ਪੀ. ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੁੱਕਿਆ ਗਿਆ|  ਇਸ ਮੌਕੇ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ  ਕਿ ਪੀੜਿਤਾ ਦੇ ਕਾਤਲਾਂ ਨੂੰ ਫਾਂਸੀ ਦੀ  ਸਜਾ ਦਿੱਤੀ ਜਾਵੇ| 
ਇਸ ਮੌਕੇ ਯੂਨੀਅਨ ਦੀ ਪ੍ਰਧਾਨ ਬਿੰਨੀ ਸਹੋਤਾ ਨੇ ਯੂ.ਪੀ. ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਿਤਾ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਗਈ ਤਾਂ ਇਸਦੇ ਖਿਲਾਫ ਤਕੜਾ ਸੰਘਰਸ਼ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਸਫਾਈ ਕਰਮਚਾਰੀਦੇਸ਼ ਭਰ ਵਿੱਚ ਸਫਾਈ ਵਿਵਸਥਾ ਦਦਾ ਕੰਮ ਪੂਜਰੀ ਤਰ੍ਹਾਂ ਬੰਦ ਕਰ ਦੇਣਗੇ ਅਤੇ ਨਗਰ ਕੌਂਸਲਾਂ ਅਤੇ ਨਿਗਮਾਂ ਵਿੰਚ ਸਫਾਈ ਵਿਵਸਕਾ ਠੱਪ ਕਰ ਦਿੱਤੀ ਜਾਵੇਗੀ| ਉਹਲਾਂ ਕਿਹਾ ਕਿ ਦਲਿਤ ਭਾਈਚਾਰਾ ਭਾਰੀ ਰੋਸ ਵਿੰਚ ਹੈ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ|
ਇਸ ਰੋਸ ਪ੍ਰਦਰਸ਼ਨ ਦੌਰਾਨ ਨਗਰ ਨਿਗਮ ਪਟਿਆਲਾ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਸਹਿਯੋਗ ਕੀਤਾ| ਰੋਸ ਪ੍ਰਦਰਸ਼ਨ ਮੌਕੇ ਮਿਊਂਸਪਲ ਵਰਕਸ ਯੂਨੀਅਨ ਦੇ ਚੇਅਰਮੈਨ ਜਸਵੀਰ ਸਿੰਘ ਚੰਢੋਕ, ਪ੍ਰਧਾਨ ਸ਼ਿਵ ਕੁਮਾਰ, ਕਾਰਜਕਾਰੀ ਪ੍ਰਧਾਨ ਰਮਿੰਦਰਪ੍ਰੀਤ ਸਿੰਘ ਤੋਂ ਇਲਾਵਾ ਜਤਿੰਦਰ ਪਿੰ੍ਰਸ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ,ਪ੍ਰਦੀਪ ਪੁਰੀ, ਕੇਵਲ ਕ੍ਰਿਸ਼ਨ, ਗੋਲਡੀ ਕਲਿਆਣ ਅਤੇ  ਚਰਨਜੀਤ ਸਿੰਘ ਚੰਨੀ, ਟੈਕਨੀਕਲ ਇੰਮਪਲਾਈਜ਼ ਯੂਨੀਅਨ ਏ.ਟੈਕ ਦੇ ਪ੍ਰਧਾਨ ਬਲਜਿੰਦਰ ਸਿੰਘ ਸੋਰੀਦੇ ਨਾਲ ਪਰਵਿੰਦਰ ਗੋਲਡੀ, ਬਿੰਨੀ ਕੰਡੇਰ,ਅਜੈ ਕੁਮਾਰ, ਮੋਹਿਤ ਪਾਠਕ, ਮਨੋਹਰ ਲਾਲ, ਰਿੰਕੂ ਅਤੇ ਕੁਲਦੀਪ, ਆਊਟ ਸੋਰਸ ਯੂਨੀਅਨ ਦੇ ਪ੍ਰਧਾਨ ਰਿੰਕੂ ਵੈਦ ਅਤੇ ਸੰਜੇ ਕਾਂਗੜਾ, ਰਜੇਸ ਕਲਿਆਣ, ਰਿੰਕੀ ਕਲਿਆਲ, ਮੁਕੇਸ਼ ਰਾਹੀ, ਸੰਨੀ ਸਿੰਧੂ, ਡ੍ਰਾਈਵਰ ਯੂਨੀਅਨ ਦੇ ਪ੍ਰਧਾਨ ਸੀਤਾ ਰਾਮ ਤੋਂ ਇਲਾਵਾ ਗੁਰਦਿਆਲ ਸਿੰਘ, ਵਿੰਪਨ ਕੁਮਾਰ, ਕਸ਼ਮੀਰਾ ਸਿੰਘ, ਬਿੱਲੂ ਲੋਹਟ, ਸਤਰਾਜ, ਸਵੀਪਰ ਯੂਨੀਅਨ ਦੇ ਅਹੁਦੇਦਾਰ ਕੁਲਦੀਪ ਕਾਕਾ,ਨੇਤਰ ਬਿਲਡਾਨ, ਵਿਨੋਦ ਕੁਮਾਰ, ਬਾਬੂ ਲਾਲ,ਸੰਜੇ ਕਲਿਆਣ, ਸਕੱਤਰ ਸੰਦੀਪ, ਰਾਧਾ ਰਾਣੀ, ਮਾਇਆ ਰਾਮ, ਪਰਮਜੀਤ ਪੰਮੀ, ਕਮਲ, ਸੰਜੇ, ਸੰਮੀ ਸੋਦੇ, ਰਾਜ ਕੁਮਾਰ, ਮਹੇਸ਼ ਕੁਮਾਰ, ਕ੍ਰਿਸ਼ਨ ਲਾਲ, ਗੋਗੀ, ਕਾਕਾ ਰਾਮ, ਵੇਦ ਪ੍ਰਕਾਸ, ਰਜੀਵ ਕੁਮਾਰ, ਰਜਿੰਦਰ ਕੁਮਾਰ, ਰਕੇਸ਼ ਲਾਡੀ, ਹੇਮ ਰਾਜ, ਸਤਵੀਰ ਦਰੋਗਾ,ਮੋਹਨ ਲਾਲ, ਪਾਲ ਸਿੰਘ, ਅਸ਼ੋਕ ਕੁਮਾਰ, ਬਲਜਿੰਦਰ, ਪੱਪੂ ਭਗਤ, ਬਹਾਦਰ ਭੋਲਾ, ਰਤਨ, ਸਮਿਤ ਗੋਟੂ,ਕਮਲ ਆਦਿ ਸ਼ਾਮਲ ਹੋਏ| 

Leave a Reply

Your email address will not be published. Required fields are marked *