ਹਾਥਰਸ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਵਾਲਮੀਕਿ ਸ਼ਕਤੀ ਸੰਗਠਨ ਦੇ ਪੰਜਾਬ ਪ੍ਰਧਾਨ ਅਤੇ ਗੁਰੂ ਗਿਆਨ ਵਾਲਮੀਕਿ ਧਰਮ ਸਮਾਜ , ਵਾਲਮੀਕਿ ਤੀਰਥ ਗੁਰੂ ਗਿਆਨ ਨਾਥ ਆਸ਼ਰਸ ਅੰਮ੍ਰਿਤਸਰ ਦੇ ਆਲ ਇੰਡੀਆ ਜਨਰਲ ਸਕੱਤਰ ਸ੍ਰੀ ਸਰਬਜੀਤ ਸਿੰਘ ਰੋਕੀ ਨੇ ਮਗ ਕੀਤੀ ਹੈ ਕਿ ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਦਲਿਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ| 
ਇਸ ਸੰਬੰਧੀ ਸ੍ਰੀ ਰਾਕੀ ਦੀ ਅਗਵਾਈ ਵਿੱਚ ਇੱਕ ਵਫਦ ਵਲੋਂ ਐਸ ਡੀ ਐਮ ਮੁਹਾਲੀ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ| ਵਫਦ ਵਿੱਚ  ਸੁਮਿਤ ਚੁਗ, ਸੁਖਵਿੰਦਰ ਗਿੱਲ, ਪਰਵੀਨ ਟਾਂਕ, ਜਤਿੰਦਰ ਸਿੰਘ, ਆਕਾਸ਼, ਅਭਿਸ਼ੇਕ ਵੀ ਸ਼ਾਮਲ ਸਨ|  
ਇਸ ਮੌਕੇ ਸੰਬੋਧਨ ਕਰਦਿਆਂ  ਸ੍ਰ. ਬਲਜਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਆਪਣੀਆਂ ਲੰਮੇ ਸਮੇਂ ਤੋਂ ਲੰਮਕੀਆ ਮੰਗਾ ਮੰਨਣ ਲਈ ਮੰਗ ਪੱਤਰ ਦਿੱਤਾ ਗਿਆ ਸੀ| ਮੁੱਖ ਪ੍ਰਸ਼ਾਸਕ ਵੱਲੋਂ ਮੰਗਾਂ ਮੰਨਦੇ ਹੋਏ ਐਗਜੈਕਟਿਵ ਕਮੇਟੀ ਕੋਲ ਭੇਜਣ ਦੀ ਗੱਲ ਕਹੀ ਗਈ| ਉਨ੍ਹਾਂ ਕਿਹਾ ਕਿ ਐਗਜੈਕਟਿਵ ਕਮੇਟੀ ਤੋਂ ਜਦਂੋ ਤੱਕ ਮੰਗਾਂ ਪਾਸ ਨਹੀ ਕੀਤੀਆਂ ਜਾਂਦੀਆਂ ਇਹ ਹੜ੍ਹਤਾਲ ਸ਼ਾਂਤਮਈ ਢੰਗ ਜਾਰੀ ਰਹੇਗੀ ਅਤੇ ਜੇਕਰ  21 ਅਕਤੂਬਰ ਤੱਕ  ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ| 
ਇਸ ਮੌਕੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਚੰਦ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਧਨੋਆ ਅਤੇ ਮਲਕੀਤ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *