ਹਾਦਸੇ ਵਿੱਚ ਟ੍ਰਕ ਚਾਲਕ ਦੀ ਮੌਤ

ਐਸ ਏ ਐਸ ਨਗਰ, 24 ਮਾਰਚ (ਸ.ਬ.) ਬੀਤੀ ਰਾਤ ਸੈਕਟਰ 66-67-80-81 ਦੀਆਂ ਲਾਈਟਾਂ ਨੇੜੇ ਸੜਕ ਦੇ ਕਿਨਾਰੇ ਟ੍ਰਕ ਖੜ੍ਹਾ ਕਰਕੇ ਉਸਦੇ ਹੇਠਾਂ ਮੁਰੰਮਤ ਕਰ ਰਹੇ ਟ੍ਰੱਕ ਦੇ ਡ੍ਰਾਈਵਰ ਦੀ ਟ੍ਰਕ ਦੇ ਟਾਇਰ ਹੇਠਾਂ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੱਕ ਨੰਬਰ ਪੀ ਬੀ 11 ਸੀ ਜੇ 9495 ਦਾ ਡ੍ਰਾਈਵਰ ਟ੍ਰੱਕ ਦੇ ਹੇਠਾਂ ਵੜ ਕੇ ਕੋਈ ਨਟ ਕਸ ਰਿਹਾ ਸੀ ਜਦੋਂ ਅਚਾਨਕ ਟ੍ਰੱਕ ਅੱਗੇ ਰਿੜ੍ਹ ਗਿਆ ਅਤੇ ਟ੍ਰੱਕ ਦੇ ਡ੍ਰਾਈਵਰ ਦੀ ਟ੍ਰੱਕ ਦੇ ਟਾਇਰ ਹੇਠ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ|
ਸੋਹਾਣਾ ਥਾਣੇ ਦੇ ਐਸ ਐਚ ਉ ਸ੍ਰ. ਮਨਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਵਲੋਂ ਟ੍ਰੱਕ ਦੇ ਮਾਲਕਾਂ ਨੂੰ ਸੱਦਿਆ ਗਿਆ ਹੈ ਜਿਹਨਾਂ ਦੇ ਆਉਣ ਤੋਂ ਬਾਅਦ ਹੀ ਡ੍ਰਾਈਵਰ ਦੀ ਪਹਿਚਾਨ ਹੋ ਪਾਏਗੀ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *