ਹਾਫਿਜ਼ ਵਿਰੁੱਧ ਪਾਕਿਸਤਾਨ ਦੀ ਕਾਰਵਾਈ ਸਿਰਫ ਝੂਠਾ ਦਿਖਾਵਾ : ਮਨੀਸ਼ ਤਿਵਾੜੀ

ਵਾਸ਼ਿੰਗਟਨ, 23 ਫਰਵਰੀ (ਸ.ਬ.) ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਬਿਆਨ ਦਿੱਤਾ ਹੈ| ਉਨ੍ਹਾਂ ਕਿਹਾ ਕਿ ਹਾਫਿਜ਼ ਨੂੰ ਨਜ਼ਰਬੰਦ ਕੀਤੇ ਜਾਣਾ ਸਿਰਫ ਝੂਠਾ ਦਿਖਾਵਾ ਹੈ ਅਤੇ ਹਾਫਿਜ਼ ਨੂੰ ਭਾਰਤ ਦੇ ਹਵਾਲੇ ਕਰਨ ਨੂੰ ਕਿਹਾ| ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਸੱਚ-ਮੁੱਚ ਹਾਫਿਜ਼ ਵਿਰੁੱਧ ਕੋਈ ਕਾਰਵਾਈ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਅੱਖਾਂ ਵਿੱਚ ਧੂੜ ਪਾਉਣ ਵਾਲੀ ਗੱਲ ਹੋਵੇਗੀ|
ਅਟਲਾਂਟਿਕ ਕੌਂਸਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਵਾੜੀ ਨੇ ਕਿਹਾ ਕਿ ਪਾਕਿਸਤਾਨ ਜੇਕਰ ਗੰਭੀਰ ਹੈ ਤਾਂ ਉਸ ਨੂੰ ਹਾਫਿਜ਼ ਸਈਦ ਨੂੰ ਭਾਰਤ ਨੂੰ ਸੌਂਪਣ ਦੀ ਲੋੜ ਹੈ| ਉਨ੍ਹਾਂ ਨੇ ਇਕ ਪ੍ਰਸ਼ਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਵਲੋਂ ਅਧਿਕਾਰਤ ਮਾਧਿਅਮਾਂ ਜ਼ਰੀਏ ਪਾਕਿਸਤਾਨ ਨੂੰ ਉਪਲੱਬਧ ਕਰਵਾਈ ਗਈ ਸਮੱਗਰੀ ਹਾਫਿਜ਼ ਵਿਰੁੱਧ ਪੁਖਤਾ ਸਬੂਤ ਹਨ| ਉਨ੍ਹਾਂ ਕਿਹਾ ਪਿਛਲੀ ਯੂ.ਪੀ.ਏ. ਸਰਕਾਰ ਦੌਰਾਨ ਵੀ ਕਈ ਅੱਤਵਾਦੀਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ| ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਅਮਰੀਕਾ ਨੂੰ ਪਾਕਿਸਤਾਨ ਤੇ ਦਬਾਅ ਪਾਉਣਾ ਚਾਹੀਦਾ ਹੈ| ਜਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਹਾਫਿਜ਼ ਸਈਦ ਅਤੇ 3 ਹੋਰ ਲੋਕਾਂ ਨੂੰ ਘਰ ਵਿੱਚ 90 ਦਿਨਾਂ ਲਈ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਸ ਦੇ ਦੇਸ਼ ਤੋਂ ਬਾਹਰ ਜਾਣ ਤੇ ਵੀ ਰੋਕ ਲਾ ਦਿੱਤੀ ਗਈ|

Leave a Reply

Your email address will not be published. Required fields are marked *