ਹਾਫਿਜ਼ ਸਈਦ ਦੀ ਰਿਹਾਈ ‘ਮੂਰਖਤਾਪੂਰਨ’ : ਤੁਲਸੀ ਗਬਾਰਡ

ਵਾਸ਼ਿੰਗਟਨ , 29 ਨਵੰਬਰ (ਸ.ਬ.) ਅਮਰੀਕਾ ਦੀ ਡੈਮੋਕ੍ਰੇਟਿਕ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਨੂੰ ਮੂਰਖਤਾਪੂਰਨ ਕਰਾਰ ਦਿੱਤਾ| ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਨੂੰ ਕਿਸੇ ਹੋਰ ਮਾਮਲੇ ਵਿਚ ਹੋਰ ਹਿਰਾਸਤ ਵਿੱਚ ਨਾ ਰੱਖਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ| ਉਹ ਇਸ ਸਾਲ ਜਨਵਰੀ ਤੋਂ ਨਜ਼ਰਬੰਦ ਸੀ|
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਵਿਚ 9/11 ਹਮਲਿਆਂ ਲਈ ਜ਼ਿੰਮੇਵਾਰ ਓਸਾਮਾ ਬਿਨ ਲਾਦੇਨ ਨੂੰ ਤਾਂ ਸ਼ਰਣ ਦਿੱਤੀ ਹੀ ਸੀ, ਉਸ ਨੇ ਉਸ ਅੱਤਵਾਦੀ ਨੂੰ ਵੀ ਰਿਹਾਅ ਕਰ ਦਿੱਤਾ, ਜਿਸ ਨੂੰ ਫੜਨ ਲਈ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ|
ਤੁਲਸੀ ਨੇ ਅੱਗੇ ਕਿਹਾ ਕਿ ਸਈਦ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਸੀ, ਜਿਸ ਵਿਚ 6 ਅਮਰੀਕੀਆਂ ਸਮੇਤ ਸੈਂਕੜੇ ਲੋਕ ਮਾਰੇ ਗਏ| ਇਸ ਦਰਮਿਆਨ ਇਕ ਸੀਨੀਅਰ ਅਮਰੀਕੀ ਥਿੰਕ ਟੈਂਕ ‘ਕੌਂਸਲ ਔਨ ਫੋਰੇਨ ਰਿਲੇਸ਼ੰਸ’ ਦੇ ਮੁਖੀ ਰਿਚਰਡ ਹਾਸ ਨੇ ਪਾਕਿਸਤਾਨ ਵਿਰੁੱਧ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਸਾਲਾਂ ਤੋਂ ਅੱਤਵਾਦੀਆਂ ਨੂੰ ਸ਼ਰਣ ਦਿੰਦਾ ਰਿਹਾ ਹੈ ਅਤੇ ਤਾਲਿਬਾਨ ਦੀ ਸ਼ਰਣਸਥਲੀ ਹੈ|

Leave a Reply

Your email address will not be published. Required fields are marked *