ਹਿਊਸਟਨ ਦੇ ਇਕ ਹਸਪਤਾਲ ਵਿੱਚ ਗੋਲੀਬਾਰੀ ਹੋਣ ਕਾਰਨ ਮਚੀ ਹਫੜਾ-ਦਫੜੀ

ਹਿਊਸਟਨ, 22 ਫਰਵਰੀ (ਸ.ਬ.) ਇੱਥੇ ਟੈਕਸਾਸ ਮੈਡੀਕਲ ਸੈਂਟਰ ਵਿੱਚ ਗੋਲੀਬਾਰੀ ਦੀਆਂ ਖਬਰਾਂ ਕਾਰਨ ਹਸਪਤਾਲ ਵਿੱਚ ਹਫੜਾ-ਦਫੜੀ ਮਚ ਗਈ, ਜਿਸ ਮਗਰੋਂ ਮਰੀਜਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ| ਪੁਲੀਸ ਨੂੰ ਗੋਲੀਬਾਰੀ ਦੇ ਕਾਰਨਾਂ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ| ਹਿਊਸਟਨ ਪੁਲੀਸ ਦੇ ਮੁਖੀ ਆਰਟ ਐਸਵੇਡੋ ਨੇ ਕਿਹਾ ਕਿ ‘ਬੇਨ ਟੌਬ ਹਸਪਤਾਲ’ ਵਿੱਚੋਂ ਮਰੀਜਾਂ ਨੂੰ ਬਾਹਰ ਕੱਢ ਕੇ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ|
ਕਈ ਲੋਕਾਂ ਨੇ ਫੋਨ ਕਰ ਕੇ ਉੱਥੇ ਗੋਲੀਬਾਰੀ ਹੋਣ ਦੀ ਖਬਰ ਦਿੱਤੀ ਸੀ| ਹਾਲਾਂਕਿ ਕੋਈ ਵੀ ਜ਼ਖਮੀ ਨਹੀਂ ਹੋਇਆ| ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਕੇ ਸ਼ੱਕੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦੇ ਬਾਰੇ ਹਸਪਤਾਲ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਸੀ| ਐਸਵੇਡੋ ਨੇ ਕਿਹਾ,’ਸ਼ੱਕੀਆਂ ਦੀ ਪਛਾਣ ਗੋਰੇ ਰੰਗ ਦੇ ਵਿਅਕਤੀ ਦੇ ਤੌਰ ਤੇ ਕੀਤੀ ਗਈ ਹੈ, ਜਿਸਦੇ ਸਿਰ ਤੇ ਵਾਲ ਨਹੀਂ ਸਨ| ਦੋਸ਼ੀ ਦੀ ਉਮਰ ਬਾਰੇ ਅਜੇ ਪਤਾ ਨਹੀਂ ਲੱਗਾ|’ ਇਸੇ ਦੌਰਾਨ ਸੋਸ਼ਲ ਮੀਡੀਆ ਵਿੱਚ ਆਈ ਖਬਰ ਮੁਤਾਬਕ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਦੇ ਸ਼ੱਕੀ ਹੋਣ ਜਾਂ ਨਾ ਹੋਣ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ|

Leave a Reply

Your email address will not be published. Required fields are marked *