ਹਿਨਾ ਸਿੱਧੂ ਨੇ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨੇ ਦਾ ਤਮਗਾ

ਬ੍ਰਿਸਬੇਨ, 31 ਅਕਤੂਬਰ (ਸ.ਬ.)  ਸ਼ੂਟਰ ਹਿਨਾ ਸਿੱਧੂ ਨੇ ਅੱਜ ਬ੍ਰਿਸਬੇਨ ਵਿੱਚ ਰਾਸ਼ਟਰਮੰਡਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾ 10 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ| ਫਾਈਨਲ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਗਲਾਇਬੋ ਵਿਚ ਨੂੰ ਹਰਾ ਕੇ 240.8 ਅੰਕਾਂ ਦੀ ਲੀਡ ਬਣਾਈ, ਜਿਸ ਨੇ ਚਾਂਦੀ ਤਮਗੇ ਲਈ 238.2 ਦਾ ਸਕੋਰ ਬਣਾਇਆ| ਕਾਂਸਾ ਤਮਗਾ ਆਸਟਰੇਲੀਆਈ ਖਿਡਾਰਨ ਕ੍ਰਿਸਟੀ ਗਿਲਮੈਨ (213.7) ਨੇ ਜਿੱਤਿਆ|
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ, ਸਿੱਧੂ ਅਤੇ ਜੀਤੂ ਰਾਏ ਨੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਫਾਈਨਲ ਵਿਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ, ਮੁਕਾਬਲੇ ਦੇ ਸ਼ੁਰੂਆਤੀ ਦਿਨਾਂ ਵਿੱਚ 10 ਮੀਟਰ ਪਿਸਟਲ ਮਿਕਸਡ ਟੀਮ ਵਿਚ ਚੋਟੀ ਦਾ ਸਨਮਾਨ ਹਾਸਲ ਕੀਤਾ|

Leave a Reply

Your email address will not be published. Required fields are marked *