ਹਿਮਾਚਲੀ ਮਹਾਂਸਭਾ ਪੰਜਾਬ ਵਲੋਂ ਖਰੜ ਨਗਰ ਕੌਂਸਲ ਚੋਣਾਂ ਵਿੱਚ ਭਾਗ ਲੈਣ ਦਾ ਐਲਾਨ

ਖਰੜ, 9 ਨਵੰਬਰ (ਸ.ਬ.) ਹਿਮਾਚਲੀ ਮਹਾਂਸਭਾ ਪੰਜਾਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਗਦੇਵ ਪਟਿਆਲ ਦੀ ਅਗਵਾਈ  ਵਿੱਚ  ਹੋਈ, ਜਿਸ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਖਰੜ ਦੀਆਂ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਵੇਗਾ ਬਲਕਿ ਯੋਗ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ, ਜਿਸ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ| 
ਇਸ ਮੌਕੇ ਸਭਾ ਦੇ ਉਪ ਪ੍ਰਧਾਨ ਸ਼ਾਮ ਲਾਲ ਸ਼ਾਸਤਰੀ, ਮਹਿਲਾ ਅ ਾਗੂ ਸ੍ਰੀਮਤੀ ਨੀਲਮ, ਸੁਮਨ, ਸੀਮਾ, ਕੁਸਮ, ਰਾਜ ਕੁਮਾਰ, ਵਿਨਯ ਸ਼ਰਮਾ, ਵਿਕਾਸ ਮਹਾਜਨ, ਅਨਿਲ ਜਸਵਾਲ, ਸੁਰੇਸ਼ ਠਾਕੁਰ, ਰਜਿੰਦਰ ਕੁਮਾਰ, ਪ੍ਰਥਵੀ ਰਾਜ, ਰਾਜੇਸ਼ ਰਾਣਾ , ਅਰੁਣ ਸ਼ਰਮਾ ਮੌਜੂਦ ਸਨ| 

Leave a Reply

Your email address will not be published. Required fields are marked *