ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ

ਜੰਮੂ ਕਸ਼ਮੀਰ, 6 ਸਤੰਬਰ (ਸ.ਬ.) ਜੰਮੂ ਕਸ਼ਮੀਰ ਵਿੱਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ|
ਇੱਥੇ ਸਵੇਰੇ 8.34 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਸਕੇਲ ਉਤੇ ਇਸ ਦੀ ਤੀਬਰਤਾ 3.2 ਦਰਜ ਕੀਤੀ ਗਈ ਹੈ| ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿੱਚ ਵੀ ਘੱਟ ਤੀਬਰਤਾ ਉਤੇ ਭੂਚਾਲ ਆਇਆ|
ਭੂਚਾਲ ਨਾਲ ਜਾਨ ਮਾਲ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ|
ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਰਾਤੀ 12.35 ਮਿੰਟ ਉਤੇ ਰਿਕਟਰ ਪੈਮਾਲੇ ਉਤੇ 3.4 ਤੀਬਰਤਾ ਦਾ ਭੂਚਾਲ ਆਇਆ|

Leave a Reply

Your email address will not be published. Required fields are marked *